ਅਮਰ ਨੂਰੀ ਨੇ ਕਮਲਜੀਤ ਨੀਰੂ ਦੇ ਪੁੱਤਰ ਦੇ ਵਿਆਹ ਦੇ ਨਵੇਂ ਵੀਡੀਓ ਅਤੇ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਤਸਵੀਰਾਂ

By  Shaminder October 31st 2022 12:05 PM -- Updated: October 31st 2022 12:07 PM

ਬੀਤੇ ਦਿਨ ਕਮਲਜੀਤ ਨੀਰੂ (Kamaljit Neeru) ਦੇ ਪੁੱਤਰ ਸਾਰੰਗ (Son) ਦਾ ਵਿਆਹ (Wedding) ਹੋਇਆ ਹੈ । ਜਿਸ ‘ਚ ਕਮਲਜੀਤ ਨੀਰੂ ਦੀ ਖ਼ਾਸ ਸਹੇਲੀ ਅਮਰ ਨੂਰੀ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਹੈ । ਜਿਸ ਦੀਆਂ ਤਸਵੀਰਾਂ ਵੀ ਅਮਰ ਨੂਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਸਾਂਝੀਆਂ ਕਰ ਰਹੀ ਹੈ ।ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕਮਲਜੀਤ ਨੀਰੂ ਦੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।

Amar noori And Kamaljit neeru

ਹੋਰ ਪੜ੍ਹੋ : ਕਮਲਜੀਤ ਨੀਰੂ ਦੇ ਬੇਟੇ ਦਾ ਹੋਇਆ ਵਿਆਹ, ਗਾਇਕਾ ਅਮਰ ਨੂਰੀ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਇਸ ਵੀਡੀਓ ‘ਚ ਕਮਲਜੀਤ ਨੀਰੂ ਦਾ ਪੁੱਤਰ ਵਿਆਹ ਦੀਆਂ ਰਸਮਾਂ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਕਮਲਜੀਤ ਨੀਰੂ ਅਜਿਹੀ ਗਾਇਕਾ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Kamaljit Neeru Son Image source : Instagram

ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਆਪਣੇ ਗੀਤਾਂ ਦੀ ਬਦੌਲਤ ਇੰਡਸਟਰੀ ‘ਚ ਉਨ੍ਹਾਂ ਨੇ ਖ਼ਾਸ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਦਰਸ਼ਕਾਂ ਦੇ ਵੱਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਅਮਰ ਨੂਰੀ ਦੇ ਬੇਟੇ ਦਾ ਵਿਆਹ ਹੋਇਆ ਹੈ । ਕਿਉਂਕਿ ਅਮਰ ਨੂਰੀ ਦੇ ਬੇਟੇ ਦਾ ਨਾਂਅ ਵੀ ਸਾਰੰਗ ਸਿਕੰਦਰ ਹੈ ।

Saranggeet-m image Source : Instagram

ਪਰ ਅਜਿਹਾ ਨਹੀਂ ਹੈ, ਕਿਉਂਕਿ ਕਮਲਜੀਤ ਨੀਰੂ ਅਤੇ ਅਮਰ ਨੂਰੀ ਵਧੀਆ ਸਹੇਲੀਆਂ ਹਨ ਅਤੇ ਦੋਵੇਂ ਅਕਸਰ ਇੱਕਠੀਆਂ ਨਜ਼ਰ ਆਉਂਦੀਆਂ ਹਨ । ਅਮਰ ਨੂਰੀ ਜਦੋਂ ਵੀ ਵਿਦੇਸ਼ ਜਾਂਦੇ ਹਨ ਤਾਂ ਕਮਲਜੀਤ ਨੂਰੀ ਦੇ ਘਰ ਜਾਣਾ ਨਹੀਂ ਭੁੱਲਦੇ ।

 

View this post on Instagram

 

A post shared by Amar Noori (@amarnooriworld)

Related Post