ਅਮਰ ਸਜਾਲਪੁਰੀਆ ਕਿਸ ਨੂੰ ਮਨਾਉਣ ਦੀ ਗੱਲ ਕਰ ਰਹੇ ਨੇ, ਦੇਖੋ ਵੀਡੀਓ

By  Lajwinder kaur December 30th 2018 04:34 PM -- Updated: December 30th 2018 04:40 PM

ਪੰਜਾਬੀ ਗੀਤਕਾਰ ਅਮਰ ਸਜਾਲਪੁਰੀਆ ਜੋ ਕਿ ਆਪਣੀ ਵੱਖਰੀ ਆਵਾਜ਼ ਸਦਕਾ ਸਰੋਤਿਆਂ ਦੇ ਦਿਲਾਂ ‘ਚ ਵੱਖਰੀ ਜਾਗਾ ਬਣ ਚੁੱਕੇ ਹਨ। ਅਮਰ ਸਜਾਲਪੁਰੀਆ ਗੀਤ ਗਾਉਣ ਤੋਂ ਇਲਾਵਾ ਗੀਤ ਦੇ ਬੋਲ ਲਿਖਣ 'ਚ ਵਾਹ ਵਾਹੀ ਖੱਟ ਚੁੱਕੇ ਹਨ। ਉਹਨਾਂ ਦੇ ਹਰ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ। ਇਸ ਵਾਰ ਉਹ ਆਪਣਾ ਖੁੱਲ੍ਹੇ ਦਿਲ ਦਾ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਇਸ ਗੀਤ ਦੇ ਬੋਲ ਕੁੱਝ ਕਿਸ ਤਰ੍ਹਾਂ ਨੇ...

‘ਖੁੱਲ੍ਹੇ ਦਿਲ ਦਾ ਤੇਰੇ ਤੇ ਜੱਟ ਮਰਦਾ

ਨੀ ਹੋਰ ਦੱਸ ਭਾਲਦੀ ਕਿ ਤੂੰ...’

Amar Sajalpuria new punjabi song 'Khulle Dil Da' released ਅਮਰ ਸਜਾਲਪੁਰੀਆ ਕਿਸ ਨੂੰ ਮਨਾਉਣ ਦੀ ਗੱਲ ਕਰ ਰਹੇ ਨੇ, ਦੇਖੋ ਵੀਡੀਓ

 

ਇਹ ਗੀਤ ਨੂੰ ਲਿਰਿਕਸ ਵੀਡੀਓ ਰਾਹੀਂ ਪੇਸ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਗੀਤ ਦੀ ਤਾਂ ਇਸ ਨੂੰ ਸਜਾਲਪੁਰੀਆ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ‘ਚ ਮੁਟਿਆਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ, ਨੌਜਵਾਨ ਦੇ ਦਿਲ ਦੀ ਪ੍ਰਸਥਿਤੀ ਨੂੰ ਪੇਸ਼ ਕੀਤਾ ਗਿਆ ਹੈ। ਗੀਤ 'ਚ ਦੋਆਬੇ ਇਲਾਕੇ ਤੇ ਟਾਰਾਂਟੋ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਇਸ ਗੀਤ ਦੇ ਬੋਲ ਖੁਦ ਅਮਰ ਸਜਾਲਪੁਰੀਆ ਨੇ ਲਿਖੇ ਹਨ ਤੇ ਨਾਲ ਹੀ ਗੀਤ ਨੂੰ ਕੰਪੋਜ਼ ਵੀ ਕੀਤਾ ਹੈ। ਮਿਊਜ਼ਿਕ ਰੈਂਡੀ ਜੇ ਨੇ ਤਿਆਰ ਕੀਤਾ ਹੈ। ਖੁੱਲ੍ਹੇ ਦਿਲ ਦਾ ਗੀਤ ਨੂੰ ਆਰੋ ਟਿਉਨ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

https://www.youtube.com/watch?v=aehOK-Fka-I&feature=youtu.be&fbclid=IwAR0rNqJG1i_-fm2lpFyVfuOgpWLA7VYaQ9k436kThf1W8DBqJoXEmm3yY-g

ਹੋਰ ਵੇਖੋ: ਮਿੱਠੀ ਆਵਾਜ਼ ਦੇ ਮਾਲਿਕ ਪ੍ਰਭ ਗਿੱਲ ਮਨਾ ਰਹੇ ਨੇ ਆਪਣਾ 34ਵਾਂ ਜਨਮਦਿਨ

ਇਸ ਤੋਂ ਪਹਿਲਾਂ ਵੀ ਅਮਰ ਸਜਾਲਪੁਰੀਆ ‘ਮੇਰੀ ਤਨਹਾਈ’, ‘ਯਾਰੀ ਤੇ ਜੁਗਾੜ’, ‘ਬੇਪ੍ਰਵਾਹ’, ‘ਲਾਪਤਾ’, ‘ਰੋਂਦਾ ਹੈ ਦਿਲ’, ‘ਗੱਭਰੂ ਦੀ ਹਿੱਕ’ ਤੇ ‘ਦੱਸ ਕਿ ਕਰਾਂ’ ਵਰਗੇ ਕਈ ਰੋਮਾਂਟਿਕ ਤੇ ਸੈਂਡ ਗੀਤਾਂ ਨਾਲ ਸਰੋਤਿਆਂ ਦਾ ਮਨੰਰੋਜਨ ਕਰ ਚੁੱਕੇ ਹਨ। ਅਮਰ ਸਜਾਲਪੁਰੀਆ ਦੇ ਗੀਤਾਂ ਦੀ ਉਹਨਾਂ ਦੇ ਫੈਨਜ਼ ਇੰਤਜ਼ਾਰ ਕਰਦੇ ਰਹਿੰਦੇ ਹਨ।

Related Post