ਇਸ ਤਸਵੀਰ 'ਚ ਛਿਪੇ ਹਨ ਨਾਮੀ ਡਾਇਰੈਕਟਰ ਤੇ ਅਦਾਕਾਰ ਕੀ ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ !

By  Lajwinder kaur July 26th 2019 05:12 PM -- Updated: July 26th 2019 05:17 PM

ਤੁਸੀਂ ਤਸਵੀਰ ਦੇਖਕੇ ਸੋਚ ਤਾਂ ਰਹੇ ਹੋਵੋਗੇ ਕਿ ਇਹ ਕਲਾਕਾਰ ਕਿਹੜੇ ਨੇ? ਇੱਕ ਕਲਾਕਾਰ ਨੂੰ ਤਾਂ ਤੁਸੀਂ ਪਹਿਚਾਣ ਲਿਆ ਹੋਣਾ। ਜੀ ਹਾਂ ਤਸਵੀਰ ‘ਚ ਨਜ਼ਰ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਐਕਟਰ ਯੋਗਰਾਜ ਸਿੰਘ ਇਨ੍ਹਾਂ ਨੂੰ ਤਾਂ ਤੁਸੀਂ ਪਹਿਚਾਣ ਲਿਆ ਹੋਵੇਗਾ। ਯੋਗਰਾਜ ਨੇ ਅੱਸੀ ਤੇ ਨੱਬੇ ਦੇ ਦਹਾਕੇ ‘ਚ ਆਪਣੀ ਦਮਦਾਰ ਆਵਾਜ਼ ਤੇ ਡਾਇਲਾਗਸ ਨਾਲ ਦਰਸ਼ਕਾਂ ਦੇ ਦਿਲ 'ਚ ਵੱਖਰੀ ਜਗ੍ਹਾ ਬਣਾ ਲਈ ਸੀ। ਹੁਣ ਉਹ ਇੱਕ ਵਾਰ ਫ਼ਿਰ ਤੋਂ ਉਹ ਪੰਜਾਬੀ ਇੰਡਸਟਰੀ ‘ਚ ਆਪਣੀ ਦੂਜੀ ਪਾਰੀ ਖੇਡ ਰਹੇ ਹਨ। ਪੰਜਾਬੀ ਫ਼ਿਲਮ ਜਗਤ ਦੀ ਮੁੜ ਸ਼ੁਰੂਆਤ ਤੋਂ ਬਾਅਦ ਉਨ੍ਹਾਂ ਦਾ ਹਰ ਫ਼ਿਲਮ ‘ਚ ਅਹਿਮ ਰੋਲ ਹੁੰਦੇ ਹਨ। ਹਾਲ ਹੀ ‘ਚ ਉਹ ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ‘ਚ ਆਪਣੇ ਰੋਲ ਨਾਲ ਦਰਸ਼ਕਾਂ ਤੋਂ ਵਾਹ ਵਾਹੀ ਖੱਟ ਰਹੇ ਹਨ।

View this post on Instagram

 

Ik yaad Yograj Singh Bai ji naal @yograjsinghonly #memories #oldpics #amardeep_singh_gill_movies #amardeepsinghgill #bathinde_wale_bai_films

A post shared by Amardeep singh gill (@amardeepsinghgill_official) on Jul 25, 2019 at 8:42pm PDT

ਹੋਰ ਵੇਖੋ:ਹਿਮਾ ਦਾਸ ਦੇ ਹੰਝੂਆਂ ਨੂੰ ਦੇਖਕੇ ਰੇਸ਼ਮ ਅਨਮੋਲ ਵੀ ਹੋਏ ਭਾਵੁਕ, ਸਲਾਮ ਕਰਦੇ ਹੋਏ ਕਿਹਾ ‘ਮੇਰੀ ਉਮਰ ਵੀ ਤੈਨੂੰ ਲੱਗ ਜਾਵੇ’,ਦੇਖੋ ਵੀਡੀਓ

ਗੱਲ ਕਰਦੇ ਹਾਂ ਤਸਵੀਰ ‘ਚ ਨਜ਼ਰ ਆ ਰਹੇ ਦੂਜੀ ਸ਼ਖ਼ਸ਼ੀਅਤ ਦੀ ਜੋ ਚਸ਼ਮੇ ‘ਚ ਨਜ਼ਰ ਆ ਰਹੇ ਨੇ। ਸੰਜੀਦਾ ਨਜ਼ਰ ਆ ਰਹੇ ਇਹ ਉਹ ਸ਼ਖ਼ਸ਼ ਨੇ ਜਿਨ੍ਹਾਂ ‘ਜੋਰਾ ਦਸ ਨੰਬਰੀਆ’  ਵਰਗੀ ਹਿੱਟ ਫ਼ਿਲਮ ਦਿੱਤੀ ਹੈ। ਜੀ ਹਾਂ ਗੱਲ ਕਰ ਰਹੇ ਹਾਂ ਲੇਖਕ, ਗੀਤਕਾਰ ਤੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਦੀ। ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਇੱਕ ਯਾਦ ਯੋਗਰਾਜ ਸਿੰਘ ਬਾਈ ਜੀ ਨਾਲ..’

View this post on Instagram

 

Release Date 22 Nov. 2019 #jora_the_second_chapter #repost #poster #bathinde_wale_bai_films #loud_roar_films #raj_motion_pictures

A post shared by Amardeep singh gill (@amardeepsinghgill_official) on Jul 20, 2019 at 11:16pm PDT

ਡਾਇਰੈਕਟਰ ਅਮਰਦੀਪ ਸਿੰਘ ਗਿੱਲ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਇੰਡਸਟਰੀ ਨੂੰ ਆਪਣੀ ਕਲਮ ਦੇ ਨਾਲ ਬਹੁਤ ਵਧੀਆ ਗੀਤ, ਸਕਰੀਨ ਪਲੇਅ, ਡਾਇਰਲਾਗ ਤੇ ਕਹਾਣੀਆਂ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਸ਼ੌਰਟ ਫ਼ਿਲਮ ਨਾਲ ਵੀ ਦਰਸ਼ਕਾਂ ਦਾ ਮਨੋਰਜੰਨ ਕਰ ਚੁੱਕੇ ਹਨ। ਹਾਲ ਹੀ ਉਨ੍ਹਾਂ ਦੀ ਲਘੂ ਫ਼ਿਲਮ ‘ਰਾਤ’ ਪੀਟੀਸੀ ਬਾਕਸ ਆਫ਼ਿਸ ਉੱਤੇ ਰਿਲੀਜ਼ ਹੋ ਚੁੱਕੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਹ ਜੋਰਾ ਦਾ ਸਿਕਵਲ ‘ਜੋਰਾ ਦੂਜਾ ਅਧਿਆਇ’ ਲੈ ਕੇ ਆ ਰਹੇ ਹਨ।

View this post on Instagram

 

" ਕਿਸੇ ਦੀ ਮੌਤ ਤੇ ਸ਼ੱਕ ਕੀਤਾ ਜਾ ਸਕਦੈ ... ਪਰ ਸ਼ਹੀਦਾਂ ਦੀ ਸ਼ਹੀਦੀ ਤੇ ਸ਼ੱਕ ਨਹੀਂ ਕਰੀਦਾ ...!" 7 june 8.30 pm Only on @ptc.network #ਰਾਤ #RAAT #short_film #dialogue #ptc_punjabi

A post shared by Amardeep singh gill (@amardeepsinghgill_official) on Jun 2, 2019 at 5:16am PDT

Related Post