ਰਾਨੂੰ ਮੰਡਲ ਤੋਂ ਬਾਅਦ ਇਸ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ,ਲਤਾ ਮੰਗੇਸ਼ਕਰ ਦਾ ਗੀਤ ਗਾ ਰਹੀ ਬੱਚੀ

By  Shaminder December 3rd 2019 05:25 PM

ਰਾਨੂੰ ਮੰਡਲ ਜੋ ਕਿ ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਸੋਸ਼ਲ ਮੀਡੀਆ 'ਤੇ ਛਾ ਗਈ ਸੀ । ਉਸ ਤੋਂ ਬਾਅਦ ਇੱਕ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ 'ਚ ਛੋਟੀ ਜਿਹੀ ਬੱਚੀ ਲਤਾ ਮੰਗੇਸ਼ਕਰ ਦਾ ਗਾਇਆ ਹੋਇਆ ਗੀਤ 'ਲਗ ਜਾ ਗਲੇ' ਗਾ ਰਹੀ ਹੈ । ਇਸ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

ਹੋਰ ਵੇਖੋ  :ਹੁਣ ਰਾਨੂੰ ਮੰਡਲ ਦੀ ਧੀ ਨੇ ਰਾਨੂੰ ਨੂੰ ਲੈ ਕੇ ਕੀਤਾ ਇਹ ਵੱਡਾ ਖੁਲਾਸਾ, ਦੱਸਿਆ ਕਿਉਂ ਹੰਕਾਰੀ ਗਈ ਰਾਨੂੰ ਮੰਡਲ

https://www.instagram.com/p/B0GuoA_nlJb/

ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਨੂੰ ਮੰਡਲ ਜੋ ਕਿ ਰੇਲਵੇ ਸਟੇਸ਼ਨ 'ਤੇ ਗਾ ਰਹੀ ਸੀ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ 'ਚ ਉਹ ਲਤਾ ਮੰਗੇਸ਼ਕਰ ਦਾ ਗੀਤ ਗਾਉਂਦੀ ਹੋਈ ਸੁਣਾਈ ਦੇ ਰਹੀ ਸੀ । ਜਿਸ ਤੋਂ ਬਾਅਦ ਰਾਤੋ ਰਾਤ ਇਹ ਵੀਡੀਓ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚ ਗਿਆ ਸੀ ਅਤੇ ਰਾਨੂੰ ਮੰਡਲ ਦੀ ਆਵਾਜ਼ ਨੂੰ ਸੁਣ ਕੇ ਬਾਲੀਵੁੱਡ ਦੇ ਕਈ ਗਾਇਕਾਂ ਨੇ ਉਸ ਨੂੰ ਗੀਤ ਲਈ ਆਫਰ ਕੀਤਾ ਸੀ ਅਤੇ ਹਿਮੇਸ਼ ਰੇਸ਼ਮੀਆ ਨਾਲ ਉਸ ਨੇ ਪਹਿਲਾ ਗੀਤ ਗਾਇਆ ਸੀ ।

Related Post