ਚਾਚੇ ਪਰਮੀਸ਼ ਵਰਮਾ ਦੇ ਗੀਤ ‘ਛੱਡਗੀ’ ਉੱਤੇ ਮਸਤੀ ਕਰਦੀ ਨਜ਼ਰ ਆਈ ਅੰਬਰ, ਗਾਇਕ ਨੇ ਸ਼ੇਅਰ ਕੀਤਾ ਪਿਆਰਾ ਜਿਹਾ ਵੀਡੀਓ

By  Lajwinder kaur November 9th 2020 12:09 PM

ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ । ਸੋਸ਼ਲ ਮੀਡੀਆ ਦੇ ਰਾਹੀਂ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਭਤੀਜੀ ਅੰਬਰ ਦਾ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

ambar and chachu parmish verma  ਹੋਰ ਪੜ੍ਹੋ : ਵਿਦੇਸ਼ ‘ਚ ਰਹਿਣ ਦੇ ਬਾਵਜੂਦ ਹਰਭਜਨ ਮਾਨ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜੇ ਰੱਖਣ ‘ਚ ਪਤਨੀ ਹਰਮਨ ਦਾ ਰਿਹਾ ਵੱਡਾ ਯੋਗਦਾਨ, ਗਾਇਕ ਨੇ ਸ਼ੇਅਰ ਕੀਤੀਆਂ ਇਹ ਖ਼ਾਸ ਤਸਵੀਰਾਂ

ਇਸ ਵੀਡੀਓ ‘ਚ ਅੰਬਰ ਆਪਣੇ ਚਾਚੂ ਪਰਮੀਸ਼ ਵਰਮਾ ਦੇ ਨਵੇਂ ਗੀਤ ‘ਛੱਡਗੀ’ ਉੱਤੇ ਇੰਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ । ਉਸ ਦਾ ਇਹ ਕਿਊਟ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਛੋਟੀ ਜਿਹੀ ਵੀਡੀਓ ਨੂੰ ਅੱਠ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।

ambar and parmish

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਛੱਡਗੀ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਹੈ । ਇਸ ਗੀਤ ਨੂੰ ਯੂਟਿਊਬ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ਕਰਕੇ ਅਜੇ ਤੱਕ ਇਹ ਗਾਣਾ ਟਰੈਂਡਿੰਗ ‘ਚ ਚੱਲ ਰਿਹਾ ਹੈ ।

parmish verma with niece ambar

Related Post