ਕਬੱਡੀ ਦੇ ਮੁਕਾਬਲੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਨਾਲ ਅਮਰੀਕੀ ਸੈਨਿਕਾਂ ਦਾ ਪਿਆ ਪੇਚਾ, ਵੀਡੀਓ ਵਾਇਰਲ
Rupinder Kaler
October 19th 2021 11:33 AM
ਭਾਰਤੀ ਫੌਜ ਦੇ ਜਵਾਨਾਂ (Indian Army) ਅਤੇ ਅਮਰੀਕੀ ਫੌਜ ਦੇ ਜਵਾਨਾਂ (US Army) ਵਿਚਾਲੇ ਹੋਏ ਇੱਕ ਕਬੱਡੀ ਦੇ ਮੁਕਾਬਲੇ ਦਾ ਵੀਡੀਓ ਏਨੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤੀ ਫੌਜ ਦੇ ਜਵਾਨਾਂ ਦੀ ਇੱਕ ਟੀਮ ਏਨੀਂ ਦਿਨੀਂ ਫੌਜੀ ਅਭਿਆਸ ਲਈ ਅਮਰੀਕਾ ਦੇ ਅਲਾਸਕਾ ਵਿੱਚ ਮੌਜੂਦ ਹੈ । ਯੁੱਧ ਅਭਿਆਸ ਨਾਂ ਦੀ ਇਹ ਐਕਸਰਸਾਈਜ਼ 15 ਤੋਂ 29 ਅਕਤੂਬਰ ਤੱਕ ਜੁਆਇੰਟ ਬੇਸ ਏਲਮੇਨਡੋਰਕ ਰਿਚਰਡਸਨ ਵਿਚ ਚੱਲੇਗੀ।
#WATCH | As part of 'Ice-breaking activities', Indian Army contingent and American contingent participated in friendly matches of Kabaddi, American Football and Volleyball at Joint Base Elmendorf Richardson, Anchorage, Alaska (US)