ਰਣਵੀਰ ਸਿੰਘ ਨੂੰ ਹੈ ਰੋਹਿਤ ਸ਼ੈੱਟੀ ਨਾਲ ਪਿਆਰ, ਦੇਖੋ ਵੀਡਿਓ 

By  Rupinder Kaler November 22nd 2018 10:46 AM

ਰਣਵੀਰ ਸਿੰਘ ਆਪਣੀ ਨਵੀਂ ਆ ਰਹੀ ਫਿਲਮ 'ਸਿੰਬਾ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਇਸ ਫਿਲਮ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਅਤੇ ਉਹਨਾਂ ਦੀ ਟੀਮ ਦੇ ਨਾਲ ਜੁੜੇ । ਉਹਨਾਂ ਨੇ ਇਸ ਵੀਡਿਓ ਦੇ ਜ਼ਰੀਏ ਦੱਸਿਆ ਹੈ ਕਿ ਉਸ ਦੀ ਇਹ ਚੰਗੀ ਕਿਸਮਤ ਹੈ ਕਿ ਉਹਨਾਂ ਨੂੰ ਰੋਹਿਤ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਹੈ ।

ਹੋਰ ਵੇਖੋ : ਸੰਜੇ ਦੱਤ ਦੀ ਪਤਨੀ ਮਾਨਯਤਾ ਨੇ ਤਸਵੀਰਾਂ ਜ਼ਰੀਏ ਖੋਲੇ ਜ਼ਿੰਦਗੀ ਦੇ ਰਾਜ, ਦੇਖੋ ਤਸਵੀਰਾਂ

ਰਣਵੀਰ ਨੇ ਕਿਹਾ ਹੈ ਕਿ ਉਹ ਲੰਮੇ ਲੰਮੇ ਭਾਸ਼ਣਾਂ ਨੂੰ ਨਫਰਤ ਕਰਦਾ ਹੈ ।ਪਰ ਉਹ ਰੋਹਿਤ ਦਾ ਫੈਨ ਹੈ ਤੇ ਉਹ ਸੋਚਦਾ ਹੈ ਕਿ ਉਸ ਨੂੰ ਰੋਹਿਤ ਦੇ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਾ ਹੈ ।ਇਸ ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਨੇ ਕੰਮ ਕੀਤਾ ਹੈ ਸਾਰਾ ਦੀ ਇਹ ਦੂਜੀ ਫਿਲਮ ਹੈ ਜਿਸ ਦਾ ਟਰੇਲਰ 3 ਦਸੰਬਰ ਨੂੰ ਰਿਲੀਜ਼ ਹੋਵੇਗਾ ।

ਹੋਰ ਵੇਖੋ : ਕਾਮੇਡੀ ਸਟਾਰ ਸੁਨੀਲ ਗ੍ਰੋਵਰ ਕਪਿਲ ਸ਼ਰਮਾ ਨੂੰ ਦੇਣਗੇ ਵੱਡੀ ਟੱਕਰ, ਦੇਖੋ ਤਸਵੀਰਾਂ

https://www.instagram.com/p/BqeW5mtB314/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਣਵੀਰ ਸਿੰਘ ਆਪਣੇ ਵਿਆਹ ਵਿੱਚ ਕਾਫੀ ਰੁੱਝਿਆ ਹੋਇਆ ਹੈ । ਰਣਵੀਰ ਅਤੇ ਦੀਪਿਕਾ ਦੇ ਵਿਆਹ ਨੂੰ ਲੈ ਕੇ ਲਗਾਤਾਰ ਪਾਰਟੀਆਂ ਹੋ ਰਹੀਆਂ ਹਨ । ਰਣਵੀਰ ਨੇ ਇਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿਹਨਾਂ ਵਿੱਚ ਇਹ ਜੋੜਾ ਕਾਫੀ ਖੂਬਸੁਰਤ ਲੱਗ ਰਿਹਾ ਹੈ ।

Related Post