ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਹੋਇਆ ਕੋਰੋਨਾ, ਗੁਰੂ ਰੰਧਾਵਾ ਨੇ ਕੀਤੀ ਦੋਵਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ

By  Lajwinder kaur July 12th 2020 10:23 AM

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਕੋਰੋਨਾ ਪੌਜ਼ਿਟਿਵ ਹੋਣ ਕਰਕੇ ਹਸਪਤਾਲ ‘ਚ ਭਰਤੀ ਨੇ । ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਕੋਰੋਨਾ ਪੌਜ਼ਿਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ ।

 

T 3590 -I have tested CoviD positive .. shifted to Hospital .. hospital informing authorities .. family and staff undergone tests , results awaited ..

All that have been in close proximity to me in the last 10 days are requested to please get themselves tested !

— Amitabh Bachchan (@SrBachchan) July 11, 2020

ਟਵਿੱਟਰ ‘ਤੇ ਅਮਿਤਾਭ ਬੱਚਨ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਅਤੇ ਲਿਖਿਆ, ''ਕੋਵਿਡ-19 ਦੇ ਲਈ ਮੇਰਾ ਟੈਸਟ ਪੌਜ਼ਿਟਿਵ ਆਇਆ ਹੈ, ਮੈਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ । ਹਸਪਤਾਲ ਇਸ ਬਾਰੇ ਪ੍ਰਸ਼ਾਸਨ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹੈ । ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਸਟਾਫ਼ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਜਿਨ੍ਹਾਂ ਦੇ ਨਤੀਜੇ ਆਉਣੇ ਬਾਕੀ ਹਨ । ਜਿਹੜਾ ਵੀ ਕੋਈ ਬੀਤੇ 10 ਦਿਨਾਂ 'ਚ ਮੇਰੇ ਸੰਪਰਕ ‘ਚ ਆਇਆ ਹੈ ਉਹ ਕੋਰੋਨਾਵਾਇਰਸ ਦੇ ਲਈ ਆਪਣੀ ਜਾਂਚ ਕਰਵਾ ਲਵੇ ।''

gurur randhawa tweet for amitabh bachan corona

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਅਮਿਤਾਭ ਬੱਚਨ ਦੇ ਟਵੀਟ ਨੂੰ ਰੀ-ਟਵੀਟ ਕਰ ਲਿਖਿਆ ਹੈ, ‘ਸਰ ਤੁਸੀਂ ਜਲਦੀ ਠੀਕ ਹੋ ਜਾਵੋਗੇ । ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਬਖ਼ਸ਼ਣ’ । ਇਸ ਤੋਂ ਇਲਾਵਾ ਗੁਰੂ ਰੰਧਾਵਾ ਨੇ ਅਭਿਸ਼ੇਕ ਬੱਚਨ ਲਈ ਆਪਣੀ ਸ਼ੁਭਕਾਮਨਵਾਂ ਦਿੰਦੇ ਹੋਏ ਦੋਵੇਂ ਜਲਦੀ ਠੀਕ ਹੋ ਜਾਣ ਦੀ ਕਾਮਨਾ ਕੀਤੀ ਹੈ ।

ਇਸ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਮਨੋਜ ਬਾਜਪਾਈ, ਪਰਿਣੀਤੀ ਚੋਪੜਾ, ਅਮਿਸ਼ਾ ਪਟੇਲ, ਸਣੇ ਕਈ ਲੋਕਾਂ ਨੇ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ ।

 

Related Post