ਅਮਿਤਾਭ ਬੱਚਨ ਨੇ ਆਪਣੀ ਨੂੰਹ ਐਸ਼ਵਰਿਆ ਰਾਏ ਤੇ ਪੋਤੀ ਆਰਾਧਿਆ ਲਈ ਪਾਈ ਭਾਵੁਕ ਪੋਸਟ

By  Lajwinder kaur July 28th 2020 12:32 PM -- Updated: July 28th 2020 12:42 PM

ਅਮਿਤਾਭ ਬੱਚਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਦੱਸ ਦਈਏ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਹਸਪਤਾਲ ਤੋਂ ਡਿਸਚਾਰਜ ਹੋ ਗਈਆਂ ਹਨ । ਬੀਤੇ ਦਿਨੀਂ ਐਸ਼ਵਰਿਆ ਤੇ ਆਰਾਧਿਆ ਦੋਵਾਂ ਨੂੰ ਨਾਨਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਦੋਵੇਂ ਆਪਣੇ ਘਰ ਵਿੱਚ ਪਹੁੰਚ ਗਈਆਂ ਹਨ ।

ਹੋਰ ਵੇਖੋ: ਮਸ਼ਹੂਰ ਟੀਵੀ ਅਦਾਕਾਰਾ ਮਾਹੀ ਵਿੱਜ ਨੇ ਸ਼ੇਅਰ ਕੀਤਾ ਆਪਣੀ ਬੇਟੀ ਤਾਰਾ ਦੇ ਨਾਲ ਇਹ ਕਿਊਟ ਜਿਹਾ ਵੀਡੀਓ, ਦੇਖੋ ਵੀਡੀਓ

ਬਿੱਗ ਬੀ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨੂੰਹ ਐਸ਼ਵਰਿਆ ਰਾਏ ਤੇ ਪੋਤੀ ਆਰਾਧਿਆ ਬੱਚਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ । ਉਨ੍ਹਾਂ ਨੇ ਲਿਖਿਆ ਹੈ, ‘ਆਪਣੀ ਛੋਟੀ ਬੇਟੀ ਤੇ ਨੂੰਹ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ । ਮੈਂ ਆਪਣੇ ਹੰਝੂ ਰੋਕ ਨਹੀਂ ਪਾਇਆ.. ਪਰਮਾਤਮਾ ਤੇਰੀ ਬਹੁਤ ਕਿਰਪਾ ਹੈ’ । ਇਸ ਪੋਸਟ ਨੂੰ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਦੱਸ ਦਈਏ ਅਭਿਸ਼ੇਕ ਬੱਚਨ ਤੇ ਅਮਿਤਾਭ ਬੱਚਨ ਅਜੇ ਵੀ ਮੈਡੀਕਲ ਸਟਾਫ਼ ਦੀ ਦੇਖਰੇਖ ‘ਚ ਰਹਿ ਰਹੇ ਨੇ ।

Related Post