KBC 'ਚ ਅਮਿਤਾਭ ਬੱਚਨ ਨੇ ਮਰਹੂਮ ਰਾਜੂ ਸ਼੍ਰੀਵਾਸਤਵ ਨੂੰ ਕੀਤਾ ਯਾਦ, ਪਰਿਵਾਰ ਨੇ ਬਿੱਗ ਬੀ ਲਈ ਲਿਖਿਆ ਖਾਸ ਸੰਦੇਸ਼

By  Lajwinder kaur November 25th 2022 09:05 PM

Late Raju Srivastava news: ਰਾਜੂ ਸ਼੍ਰੀਵਾਸਤਵ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹ ਆਪਣੀ  ਕਾਮੇਡੀ ਦੇ ਰਾਹੀਂ ਅੱਜ ਵੀ ਹਰ ਕਿਸੇ ਦੇ ਦਿਲ ਵਿੱਚ ਵੱਸਦੇ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਨਹੀਂ ਭੁੱਲ ਸਕਦਾ। ਹੁਣ ਹਾਲ ਹੀ 'ਚ ਅਮਿਤਾਭ ਬੱਚਨ ਨੇ ਆਪਣੇ ਸ਼ੋਅ 'ਕੌਣ ਬਣੇਗਾ ਕਰੋੜਪਤੀ' 'ਚ ਰਾਜੂ ਦੇ ਨਾਲ ਸਬੰਧਿਤ ਸਵਾਲ ਕੀਤਾ, ਜਿਸ ਕਾਰਨ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ਵਾਲੇ ਕਾਫੀ ਖੁਸ਼ ਹਨ। ਉਨ੍ਹਾਂ ਨੇ ਬਿੱਗ ਬੀ ਦਾ ਵੀ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ: ਡਿੱਗਦੀ ਹੋਈ ਇਸ ਟੀਵੀ ਐਕਟਰ੍ਰੈਸ ਨੇ ਦਿਖਾਏ ਆਪਣੇ ਰੰਗ, ਉੱਲਟਾ ਮਦਦ ਕਰਨ ਵਾਲੇ ਫੈਨ ਨੂੰ ਦੇਣ ਲੱਗੀ ਝਿੜਕਾਂ

Image Source: Instagram

ਰਾਜੂ ਸ਼੍ਰੀਵਾਸਤਵ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਕੀਤਾ ਗਿਆ ਜਿਸ ਵਿੱਚ ਬਿੱਗ ਬੀ ਦੀ ਫੋਟੋ ਅਤੇ ਉਹ ਸਵਾਲ ਦਿਖਾਇਆ ਗਿਆ ਹੈ। ਇਹ ਪੋਸਟ ਰਾਜੂ ਦੀ ਬੇਟੀ ਨੇ ਕੀਤੀ ਹੈ। ਉਨ੍ਹਾਂ ਨੇ ਲਿਖਿਆ, 'ਅਸੀਂ ਅਮਿਤਾਭ ਬੱਚਨ ਅੰਕਲ ਜੀ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਪਾਪਾ ਰਾਜੂ ਸ਼੍ਰੀਵਾਸਤਵ ਨੂੰ ਉਨ੍ਹਾਂ ਦੇ ਸ਼ੋਅ ਕੌਨ ਬਣੇਗਾ ਕਰੋੜਪਤੀ 'ਚ ਉਨ੍ਹਾਂ ਬਾਰੇ ਸਵਾਲ ਪੁੱਛ ਕੇ ਪਿਆਰ ਦਿਖਾਇਆ ਹੈ’।

Raju Srivastava's daughter expresses gratitude towards Amitabh Bachchan for 'being there every single day' Image Source: Instagram

ਸਵਾਲ ਇਹ ਹੈ ਕਿ ਅਸੀਂ ਕਾਮੇਡੀਅਨ ਸਤਿਆਪ੍ਰਕਾਸ਼ ਨੂੰ ਕਿਸ ਨਾਂ ਨਾਲ ਜਾਣਦੇ ਹਾਂ, ਜਿਨ੍ਹਾਂ ਦਾ ਸਤੰਬਰ 2022 ਵਿੱਚ ਦਿਹਾਂਤ ਹੋ ਗਿਆ ਸੀ? ਇਸ ਦੇ ਚਾਰ ਵਿਕਲਪ ਭਾਨੂ ਸ਼੍ਰੀਵਾਸਤਵ, ਰਾਹੁਲ ਸ਼੍ਰੀਵਾਸਤਵ, ਰਾਜੂ ਸ਼੍ਰੀਵਾਸਤਵ ਅਤੇ ਅਤੁਲ ਸ਼੍ਰੀਵਾਸਤਵ ਸਨ। ਦੱਸ ਦੇਈਏ ਕਿ ਰਾਜੂ ਦੀ ਸਤੰਬਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

Raju Srivastava's daughter expresses gratitude towards Amitabh Bachchan for 'being there every single day' Image Source: Instagram

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜੂ ਦੀ ਬੇਟੀ ਅੰਤਰਾ ਨੇ ਅਮਿਤਾਭ ਬੱਚਨ ਦੇ ਬਾਰੇ 'ਚ ਪੋਸਟ ਕੀਤੀ ਸੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ ਕਿ ਕਿਸ ਤਰ੍ਹਾਂ ਬਿੱਗ ਬੀ ਨੇ ਰਾਜੂ ਦੇ ਆਖਰੀ ਦਿਨਾਂ 'ਚ ਮਦਦ ਕੀਤੀ ਸੀ। ਅੰਤਰਾ ਨੇ ਰਾਜੂ ਅਤੇ ਬਿੱਗ ਬੀ ਦੀ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ ਜਿਸ ਤੋਂ ਬਾਅਦ ਬਿੱਗ ਬੀ ਲਈ ਇੱਕ ਸੰਦੇਸ਼ ਦਿੱਤਾ ਗਿਆ।

ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 10 ਅਗਸਤ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਦਿੱਲੀ ਦੇ ਇੱਕ ਹੋਟਲ ਵਿੱਚ ਜਿੰਮ ਵਿੱਚ ਵਰਕਆਊਟ ਕਰਦੇ ਸਮੇਂ ਰਾਜੂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਦੋਂ ਤੋਂ ਉਹ ਵੈਂਟੀਲੇਟਰ 'ਤੇ ਸੀ। ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਹ ਕਿਸੇ ਦਿਨ ਠੀਕ ਹੋ ਜਾਣਗੇ ਪਰ ਫਿਰ 21 ਸਤੰਬਰ ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।

 

Related Post