ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਨੇ । ਉਹ ਕੁਝ ਨਾ ਕੁਝ ਫੈਨਜ਼ ਦੇ ਲਈ ਨਵਾਂ ਪੋਸਟ ਕਰਦੇ ਰਹਿੰਦੇ ਨੇ।
View this post on Instagram
This too shall pass ..
A post shared by Amitabh Bachchan (@amitabhbachchan) on Jul 8, 2020 at 11:05am PDT
ਇਸ ਵਾਰ ਉਨ੍ਹਾਂ ਨੇ ਦਰਸ਼ਕਾਂ ਨੂੰ ਹੌਸਲਾ ਦਿੰਦੇ ਹੋਏ ਇੱਕ ਕਵਿਤਾ ਪੋਸਟ ਕੀਤੀ ਹੈ । ਉਨ੍ਹਾਂ ਨੇ ਕਪੈਸ਼ਨ ‘ਚ ਲਿਖਿਆ ‘ਗੁਜ਼ਰ ਜਾਏਗਾ’ । ਇਸ ਕਵਿਤਾ ‘ਚ ਲੋਕਾਂ ਨੂੰ ਹਿੰਮਤ ਰੱਖਣ ਦੇ ਲਈ ਕਿਹਾ ਹੈ ਤੇ ਇਸ ਮੁਸ਼ਕਿਲ ਸਮੇਂ ‘ਚ ਹੌਸਲੇ ਦੇ ਨਾਲ ਨਿਕਲਣ ਨੂੰ ਕਿਹਾ ਹੈ ।
ਹੋਰ ਵੇਖੋ: ਹਰਦੀਪ ਗਰੇਵਾਲ ਲੈ ਕੇ ਆ ਰਹੇ ਨੇ ਨਵੇਂ ਗੀਤ ‘SON of SOIL’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
ਦਰਸ਼ਕਾਂ ਨੂੰ ਇਹ ਕਵਿਤਾ ਖੂਬ ਪਸੰਦ ਆ ਰਹੀ ਹੈ । ਅਜੇ ਤੱਕ 9 ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਫੈਨਜ਼ ਕਮੈਂਟਸ ਕਰਕੇ ਅਮਿਤਾਭ ਬੱਚਨ ਦੀ ਇਸ ਕਵਿਤਾ ਦੀ ਤਾਰੀਫ਼ ਕਰ ਰਹੇ ਨੇ । ਜੇ ਗੱਲ ਕਰੀਏ ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਡਿਜ਼ੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਈ ਗੁਲਾਬੋ ਸਿਤਾਬੋ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ ।