ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਮਿਤਾਭ ਬੱਚਨ ਦਾ ਆਪਣੇ ਦੋਹਤੇ ਨਾਲ ਵਰਕ ਆਉਟ ਕਰਦਿਆਂ ਦਾ ਇਹ ਫੋਟੋ
77 ਸਾਲਾਂ ਅਮਿਤਾਭ ਬੱਚਨ ਉਮਰ ਦੀ ਇਸ ਦਹਿਲੀਜ਼ ‘ਤੇ ਵੀ ਆਪਣੇ ਆਪ ਨੂੰ ਪੂਰਾ ਫਿੱਟ ਰੱਖਦੇ ਨੇ । ਲਾਕਡਾਊਨ ਦੇ ਚੱਲਦੇ ਉਹ ਆਪਣੇ ਘਰ ‘ਚ ਬਣੇ ਜਿੰਮ ‘ਚ ਐਕਸਰਸਾਇਜ਼ ਕਰਦੇ ਹੋਏ ਦਿਖਾਈ ਦਿੰਦੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਦੋਹਤੇ ਅਗਸਤਿਆ ਨੰਦਾ ਦੇ ਨਾਲ ਵਰਕ ਆਉਟ ਕਰਦਿਆਂ ਦਾ ਇੱਕ ਫੋਟੋ ਸ਼ੇਅਰ ਕੀਤਾ ਹੈ ।
View this post on Instagram
ਇਸ ਫੋਟੋ ‘ਚ ਉਹ ਬਹੁਤ ਹੀ ਜੋਸ਼ੀਲੇ ਤੇ ਐਕਟਿਵ ਨਜ਼ਰ ਆ ਰਹੇ ਨੇ । ਬਿੱਗ ਬੀ ਤੇ ਦੋਹਤੇ ਅਗਸਤਿਆ ਦੋਵਾਂ ਨੇ ਆਪਣੇ ਹੱਥਾਂ ‘ਚ ਡੰਬਲ ਚੁੱਕੇ ਹੋਏ ਨੇ । ਬਿੱਗ ਬੀ ਆਪਣੇ ਇੱਕ ਹੱਥ ਦੇ ਨਾਲ ਮੋਬਾਇਲ ‘ਚ ਤਸਵੀਰ ਖਿੱਚਦੇ ਹੋਏ ਨਜ਼ਰ ਆ ਰਹੇ ਨੇ । ਇਹ ਤਸਵੀਰ ਪ੍ਰਸ਼ੰਸਕਾਂ ਤੇ ਬਾਲੀਵੁੱਡ ਦੇ ਕਲਾਕਾਰਾਂ ਨੂੰ ਖੂਬ ਪਸੰਦ ਆ ਰਹੀ ਹੈ, ਅਜੇ ਤੱਕ ਅੱਠ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਤਾਂ ਉਹ ਸੁਜੀਤ ਸਰਕਾਰ ਨਿਰਦੇਸ਼ਿਤ ਫ਼ਿਲਮ 'ਗੁਲਾਬੋ ਸਿਤਾਬੋ' ‘ਚ ਨਜ਼ਰ ਆਉਣਗੇ । ਇਹ ਫ਼ਿਲਮ ਹੁਣ 12 ਜੂਨ ਨੂੰ ਡਿਜ਼ੀਟਲ ਪਲੇਟਫਾਰਮ ਦੇ ਉੱਤੇ ਰਿਲੀਜ਼ ਕੀਤੀ ਜਾਵੇਗੀ । ਇਹ ਫ਼ਿਲਮ ਪਹਿਲਾਂ ਅਪ੍ਰੈਲ ਮਹੀਨੇ ‘ਚ ਸਿਨੇਮਾ ਘਰਾਂ ‘ਚ ਰਿਲੀਜ਼ ਹੋਣੀ ਸੀ ਪਰ ਲਾਕਡਾਊਨ ਦੇ ਕਾਰਨ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ । ਇਸ ਫ਼ਿਲਮ ‘ਚ ਅਮਿਤਾਭ ਬੱਚਨ ਦੇ ਨਾਲ ਆਯੁਸ਼ਮਾਨ ਖੁਰਾਣਾ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।