ਅਮਿਤਾਭ ਬੱਚਨ ਦੇ ਪਿਆਰੇ ਕੁੱਤੇ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ 'ਤੇ ਬਿੱਗ ਬੀ ਨੇ ਲਿਖੀ ਭਾਵੁਕ ਪੋਸਟ!

By  Lajwinder kaur November 17th 2022 12:03 PM -- Updated: November 17th 2022 12:14 PM

Amitabh Bachchan loses pet dog: ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਇਸ ਸਮੇਂ ਔਖੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਹਾਲ ਹੀ ‘ਚ ਬਿੱਗ ਬੀ ਦੇ ਪਾਲਤੂ ਕੁੱਤੇ ਦੀ ਮੌਤ ਹੋ ਗਈ ਸੀ। ਇਸ ਕਾਰਨ ਅਮਿਤਾਭ ਬੱਚਨ ਕਾਫੀ ਦੁਖਦਾਇਕ ਸਮੇਂ ਵਿੱਚੋਂ ਲੰਘ ਰਹੇ ਹਨ। ਆਪਣੇ ਘਰ ਦੇ ਇਸ ਖ਼ਾਸ ਪਾਲਤੂ ਦੇ ਇਸ ਦੁਨੀਆ ਵਿੱਚ ਚੱਲੇ ਜਾਣ ਤੋਂ ਅਮਿਤਾਭ ਬੱਚਨ ਕਾਫੀ ਦੁਖੀ ਹਨ। ਆਪਣੇ ਦਿਲ ਦਾ ਦਰਦ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜ਼ਾਹਿਰ ਕੀਤਾ ਹੈ।

Amitabh Bachchan takes off shoes image source: instagram

ਹੋਰ ਪੜ੍ਹੋ: ਪੰਜਾਬ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦਾ ਦਿਹਾਂਤ, 69 ਸਾਲ ਦੀ ਉਮਰ 'ਚ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ

actor amitabh bachchan image source: instagram

ਅਮਿਤਾਭ ਬੱਚਨ ਆਪਣੇ ਇਸ ਕਿਊਟ ਤੇ ਪਿਆਰੇ ਜਿਹੇ ਦੋਸਤ ਡੌਗੀ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਬਹੁਤ ਦੁਖੀ ਹਨ। ਪਾਲਤੂ ਕੁੱਤੇ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਅਮਿਤਾਭ ਬੱਚਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।

ਬਿੱਗ ਬੀ ਨੇ ਇਸ ਪੋਸਟ ਵਿੱਚ ਆਪਣੇ ਪਾਲਤੂ ਕੁੱਤੇ ਦੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ ਕਿ- 'ਸਾਡਾ ਇੱਕ ਛੋਟਾ ਦੋਸਤ, ਕੰਮ ਦੇ ਪਲ, ਇੱਕ ਦਿਨ ਉਹ ਵੱਡਾ ਹੁੰਦਾ ਹੈ ਅਤੇ ਫਿਰ ਚਲਾ ਜਾਂਦਾ ਹੈ’ ਤੇ ਨਾਲ ਹੀ ਉਨ੍ਹਾਂ ਨੇ ਰੋਂਣ ਵਾਲਾ ਇਮੋਜ਼ੀ ਸਾਂਝਾ ਕੀਤਾ ਹੈ। ਤਸਵੀਰ ਵਿੱਚ ਦੇਖ ਸਕਦੇ ਹੋਏ ਬਿੱਗ ਬੀ ਨੇ ਆਪਣੇ ਪਿਆਰੇ ਕੁੱਤੇ ਨੂੰ ਗੋਦੀ ਵਿੱਚ ਚੁੱਕਿਆ ਹੈ ਤੇ ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਹਨ।

image source: instagram

ਬਿੱਗ ਬੀ ਦੀ ਕੈਪਸ਼ਨ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਆਪਣੇ ਪਾਲਤੂ ਕੁੱਤੇ ਦੀ ਮੌਤ ਦਾ ਸੋਗ ਮਨਾ ਰਹੇ ਹਨ। ਜਾਨਵਰਾਂ ਬਿਨ੍ਹਾਂ ਬੋਲੇ ਹੀ ਇਨਸਾਨ ਦੀ ਜ਼ਿੰਦਗੀ ਵਿੱਚ ਖ਼ਾਸ ਜਗ੍ਹਾ ਬਣਾ ਲੈਂਦੇ ਹਨ। ਹਰ ਪਾਲਤੂ ਜਾਨਵਰ ਘਰ ਦਾ ਮੈਂਬਰ ਬਣ ਜਾਂਦਾ ਹੈ। ਬਿੱਗ ਬੀ ਦੀ ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਦੁੱਖ ਜਤਾ ਰਹੇ ਹਨ। ਜੇ ਗੱਲ ਕਰੀਏ ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਤਾਂ ਉਹ ਇੰਨ੍ਹੀ ਦਿਨੀਂ ਉੱਚਾਈ ਫ਼ਿਲਮ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਹਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

View this post on Instagram

 

A post shared by Amitabh Bachchan (@amitabhbachchan)

Related Post