1983 ਵਰਲਡ ਕੱਪ ਦੀ ਜਿੱਤ ਦੇ 36 ਸਾਲ ਪੂਰੇ ਹੋਣ ਤੇ ਰਣਵੀਰ ਸਿੰਘ ਤੋਂ ਲੈ ਕੇ ਐਮੀ ਵਿਰਕ ਨੇ ਸ਼ੇਅਰ ਕੀਤੀ ਖ਼ਾਸ ਵੀਡੀਓ

By  Lajwinder kaur June 26th 2019 10:33 AM

ਰਣਵੀਰ ਸਿੰਘ, ਐਮੀ ਵਿਰਕ, ਹਾਰਡੀ ਸੰਧੂ ਤੇ ਫ਼ਿਲਮ ਦੀ ਪੂਰੀ ਟੀਮ, ਬਾਲੀਵੁੱਡ ਡਾਇਰੈਕਟਰ ਕਬੀਰ ਖ਼ਾਨ ਦੀ ਫ਼ਿਲਮ ‘83 ਦੀ ਸ਼ੂਟਿੰਗ ਲਈ ਇੰਗਲੈਂਡ ਪਹੁੰਚੇ ਹੋਏ ਹਨ। ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ‘83 ਦੇ ਸਾਰੇ ਹੀ ਸਿਤਾਰੇ ਬਹੁਤ ਉਤਸ਼ਾਹਿਤ ਨੇ। ਜਿਸਦੇ ਚੱਲਦੇ ਰਣਵੀਰ ਸਿੰਘ, ਐਮੀ ਵਿਰਕ ਤੇ ਹਾਰਡੀ ਸੰਧੂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਉੱਤੇ 1983 ‘ਚ ਇੰਡੀਆ ਵੱਲੋਂ ਹਾਸਿਲ ਕੀਤੀ ਜਿੱਤ ਨੂੰ ਲੈ ਕੇ ਪੋਸਟ ਪਾਈ ਹੈ। ਐਮੀ ਵਿਰਕ ਨੇ 1983 ਦੀ ਇੰਡੀਆ ਕ੍ਰਿਕੇਟ ਟੀਮ ਦੇ ਨਾਲ ਫ਼ਿਲਮ 83 ਦੀ ਵੀ ਰੋਚਕ ਝਲਕ ਪੇਸ਼ ਕੀਤੀ ਹੈ। ਐਮੀ ਵਿਰਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#ਇਹ83....36ਸਾਲ ਪਹਿਲਾਂ ਅੱਜ ਦੇ ਦਿਨ ਇੰਡੀਆ ਨੇ ਵਿਸ਼ਵ ਕੱਪ ਜਿੱਤਿਆ ਸੀ, ਮਾਣ ਵਾਲੀ ਗੱਲ, ਤੇ ਇਸ ਵਾਰ ਵੀ ਮੈਨੂੰ ਪੂਰੀ ਉਮੀਦ ਤੇ ਪੂਰਾ ਯਕੀਨ ਹੈ ਕੇ ਅਸੀਂ ਹੀ ਜਿੱਤਾਂਗੇ... ਵਾਹਿਗੁਰੂ ਜੀ !’

View this post on Instagram

 

#thisis83 .... 36 saal@pehla ajj de din india ne world cup jitteya c, feeling proud, n es waar v mainu poori umeed te poora yakeen ae k asin hi jitttaaaange... ????? WAHEGURU JI

A post shared by Ammy Virk ( ਐਮੀ ਵਿਰਕ ) (@ammyvirk) on Jun 25, 2019 at 12:41pm PDT

ਹੋਰ ਵੇਖੋ:ਉਮਰ ਦੀ ਇਸ ਦਹਿਲੀਜ਼ ‘ਤੇ ਮਨ ਦੇ ਭਾਵਾਂ ਨੂੰ ਪੇਸ਼ ਕਰੇਗੀ ਫ਼ਿਲਮ ‘ਉਮਰ’

ਇਸ ਵੀਡੀਓ ‘ਚ 1983 ਦੇ ਭਾਰਤੀ ਕ੍ਰਿਕੇਟ ਟੀਮ ਵੱਲੋਂ ਰਚੇ ਇਤਿਹਾਸ ਦੀ ਝਲਕੀਆਂ ਨਜ਼ਰ ਆ ਰਹੀਆਂ ਨੇ ਤੇ ਨਾਲ ਹੀ ਕਬੀਰ ਖ਼ਾਨ ਦੀ ਫ਼ਿਲਮ 83 ਦੀ ਤਿਆਰੀਆਂ ਕਰਦਿਆਂ ਦਾ ਸ਼ੂਟ ਵੀ ਨਜ਼ਰ ਆ ਰਹੇ ਨੇ ਜਿਸ ਚ ਰਣਵੀਰ ਸਿੰਘ, ਐਮੀ ਵਿਰਕ, ਹਾਰਡੀ ਸੰਧੂ, ਸਕੀਬ ਸਲੀਮ, ਤਾਹਿਰ ਰਾਜ ਭਸੀਨ ਤੇ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਨੇ ।

View this post on Instagram

 

On this day, History was created. We won our first cricket world cup and it changed the face of Indian cricket. Remembering the heroes of #1983WorldCup. #relive83 @83thefilm

A post shared by Harrdy sandhu (@harrdysandhu) on Jun 25, 2019 at 5:49am PDT

ਇਸ ਤੋਂ ਇਲਾਵਾ ਹਾਰਡੀ ਸੰਧੂ ਨੇ ਵੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਕਪਿਲ ਦੇਵ ਦਾ ਕਿਰਦਾਰ ਨਿਭਾ ਰਹੇ ਰਣਵੀਰ ਸਿੰਘ ਨੇ ਵੀ ਵੀਡੀਓ ਸ਼ੇਅਰ ਕਰਕੇ ਆਪਣੀ ਖ਼ੁਸ਼ੀ ਜਾਹਿਰ ਕੀਤੀ ਹੈ। ਇਹ ਫ਼ਿਲਮ 10 ਅਪ੍ਰੈਲ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post