ਐਮੀ ਵਿਰਕ ਤੇ ਫ਼ਿਲਮ ’83 ਦੀ ਟੀਮ ਨੇ ਲੰਡਨ ਦੀਆਂ ਸੜਕਾਂ ਉੱਤੇ ਪਾਏ ਭੰਗੜੇ, ਦੇਖੋ ਵੀਡੀਓ

By  Lajwinder kaur May 30th 2019 02:49 PM

ਬਾਲੀਵੁੱਡ ਦੇ ਨਾਮੀ ਡਾਇਰੈਕਟਰ ਕਬੀਰ ਖ਼ਾਨ ਜਿਨ੍ਹਾਂ ਦੀ ਫ਼ਿਲਮ ’83 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਜਿਸਦੇ ਚੱਲਦੇ ਫ਼ਿਲਮ ’83 ਦੀ ਪੂਰੀ ਟੀਮ ਲੰਡਨ ਪਹੁੰਚ ਚੁੱਕੀ ਹੈ। ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਐਮੀ ਵਿਰਕ ਤੇ ਹਾਰਡੀ ਸੰਧੂ ਵੀ ਇਸ ਫ਼ਿਲਮ ਦਾ ਹਿੱਸਾ ਹਨ।

View this post on Instagram

 

Gangsters gone rogue !! #83thefilm

A post shared by Saqib Saleem (@saqibsaleem) on May 29, 2019 at 8:38am PDT

ਹੋਰ ਵੇਖੋ:ਸਿੱਧੂ ਮੂਸੇਵਾਲਾ ਤੇ ਆਰ ਨੇਤ ਦੇ ਨਵੇਂ ਗਾਣੇ ‘POISON’ ਦਾ ਪੋਸਟਰ ਆਇਆ ਸਾਹਮਣੇ

ਸਕੀਬ ਸਲੀਮ ਨੇ ਆਪਣੇ ਸ਼ੋਸ਼ਲ ਮੀਡੀਆ ਉੱਤੇ ਵੀਡੀਓ ਪੋਸਟ ਕੀਤੀ ਹੈ। ਵੀਡੀਓ ‘ਚ ਸਕੀਬ ਸਲੀਮ, ਐਮੀ ਵਿਰਕ, ਤਾਹਿਰ ਰਾਜ ਭਸੀਨ, ਚਿਰਾਗ ਪਾਟਿਲ ਆਦਿ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਨੇ। ਫ਼ਿਲਮ ‘83 ਦੀ ਇਹ ਟੀਮ ਲੰਡਨ ਦੀ ਸੜਕਾਂ ਉੱਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਦੱਸ ਦਈਏ ਫ਼ਿਲਮ ‘83 ‘ਚ ਭਾਰਤੀ ਕ੍ਰਿਕਟ ਟੀਮ ਵੱਲੋਂ 1983 ‘ਚ ਰਚੇ ਇਤਿਹਾਸ ਨੂੰ ਪੇਸ਼ ਕਰੇਗੀ। ਇਹ ਉਹ ਖ਼ਾਸ ਮੌਕਾ ਸੀ ਜਦੋਂ ਭਾਰਤੀ ਕ੍ਰਿਕੇਟ ਟੀਮ ਨੇ ਇੰਗਲੈਂਡ ‘ਚ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ। ਰਣਵੀਰ ਸਿੰਘ ਦੀ ਫ਼ਿਲਮ ’83 ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post