ਬਾਲੀਵੁੱਡ ਫਿਲਮ '83' ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਐਮੀ ਵਿਰਕ 'ਤੇ ਰਣਵੀਰ ਸਿੰਘ ਦੀਆਂ ਤਸਵੀਰਾਂ ਆਈਆਂ ਸਾਹਮਣੇ

By  Aaseen Khan April 4th 2019 11:04 AM

ਬਾਲੀਵੁੱਡ ਫਿਲਮ '83' ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਐਮੀ ਵਿਰਕ 'ਤੇ ਰਣਵੀਰ ਸਿੰਘ ਦੀਆਂ ਤਸਵੀਰਾਂ ਆਈਆਂ ਸਾਹਮਣੇ : ਬਾਲੀਵੁੱਡ 'ਚ ਪੰਜਾਬੀਆਂ ਦਾ ਬੋਲ ਬਾਲਾ ਅੱਜ ਤੋਂ ਨਹੀਂ ਬਲਕਿ ਸ਼ੁਰੂ ਤੋਂ ਹੀ ਰਿਹਾ ਹੈ। ਅੱਜ ਦੇ ਪੰਜਾਬੀ ਕਲਾਕਾਰ ਵੀ ਬਾਲੀਵੁੱਡ 'ਚ ਮੱਲਾਂ ਮਾਰ ਰਹੇ ਹਨ। ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ 83 ਜਿਸ 'ਚ ਐਮੀ ਵਿਰਕ ਅਤੇ ਹਾਰਡੀ ਸੰਧੂ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। 83 ਫਿਲਮ ਦੀਆਂ ਤਿਆਰੀਆਂ ਲਈ ਫਿਲਮ ਦੀ ਪੂਰੀ ਸਟਾਰ ਕਾਸਟ ਦੇਹਰਾਦੂਨ ਵਿਖੇ ਪਹੁੰਚ ਗਈ ਹੈ ਜਿੱਥੇ ਐਮੀ ਵਿਰਕ ਸਮੇਤ ਰਣਵੀਰ ਸਿੰਘ ਅਤੇ ਫਿਲਮ ਦੇ ਸਾਰੇ ਸਟਾਰ 'ਚ ਮਸਤੀ ਕਰਦੇ ਹੋਏ ਨਜ਼ਰ ਆਏ ਹਨ।

 

View this post on Instagram

 

ZINDABAAD YAARIAN ?... ‘83 squad... @83thefilm @kabirkhankk sir @ranveersingh bhaji ?... WAHEGURU JI ????

A post shared by Ammy Virk ( ਐਮੀ ਵਿਰਕ ) (@ammyvirk) on Apr 3, 2019 at 3:57am PDT

ਦੱਸ ਦਈਏ 83 ਫਿਲਮ ਭਾਰਤ ਦੀ ਸਭ ਤੋਂ ਵੱਡੀ ਸਪੋਰਟਜ਼ ਫਿਲਮ ਹੋਣ ਵਾਲੀ ਹੈ ਜੋ ਭਾਰਤੀ ਕ੍ਰਿਕਟ ਟੀਮ ਵੱਲੋਂ 1983 'ਚ ਜਿੱਤੇ ਵਰਲਡ ਕੱਪ ਦੀ ਕਹਾਣੀ ਨੂੰ ਮੁੜ ਪਰਦੇ 'ਤੇ ਦਹਰਾਉਂਣ ਜਾ ਰਹੀ ਹੈ। ਇਹ ਫਿਲਮ 10 ਅਪ੍ਰੈਲ 2020 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਐਮੀ ਵਿਰਕ ਖਿਡਾਰੀ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ ਅਤੇ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਖਿਡਾਰੀ ਮਦਨ ਲਾਲ ਦਾ ਕਿਰਦਾਰ ਨਿਭਾ ਰਹੇ ਹਨ। ਉੱਥੇ ਹੀ ਰਣਵੀਰ ਸਿੰਘ ਟੀਮ ਦੇ ਕੈਪਟਨ ਹੋਣਗੇ ਯਾਨੀ ਕਪਿਲ ਦੇਵ ਦੇ ਰੂਪ 'ਚ ਨਜ਼ਰ ਆਉਣਗੇ। ਕਬੀਰ ਖਾਨ ਵੱਲੋਂ ਫਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ।

ਹੋਰ ਵੇਖੋ : 'ਨਿੱਕਾ ਜ਼ੈਲਦਾਰ 3' ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਦੀਆਂ ਤਸਵੀਰਾਂ ਆਈਆਂ ਸਾਹਮਣੇ

 

View this post on Instagram

 

Ab tak toh yeh the actor aur singer, lekin ab daalenge yeh in-swinger! #Relive83 @ammyvirk #BalwinderSinghSandhu @ranveersingh @kabirkhankk @reliance.entertainment @mantenamadhu @vishnuinduri . . . #AmmyVirk #83thefilm #Cricket #Cricket? #1983WorldCup #WorldCup #Bowling #Pitch #RanveerSingh #KabirKhan #Bollywood #Film #Practise #Cinema #Movie

A post shared by '83 (@83thefilm) on Feb 11, 2019 at 9:59pm PST

ਦੇਹਰਾਦੂਨ ਵਿਖੇ ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਐਮੀ ਵਿਰਕ ਨੇ ਵੀ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਐਮੀ ਵਿਰਕ ਅਜੈ ਦੇਵਗਨ ਨਾਲ ਵੀ ਸਕਰੀਨ ਸਾਂਝੀ ਕਰਦੇ ਨਜ਼ਰ ਆਉਣਗੇ।

 

View this post on Instagram

 

With captain cool @ranveersingh bhaji ?... @83thefilm @kabirkhankk sir... Waheguru ?

A post shared by Ammy Virk ( ਐਮੀ ਵਿਰਕ ) (@ammyvirk) on Apr 3, 2019 at 6:22am PDT

ਅਜੈ ਦੇਵਗਨ ਨਾਲ ਐਮੀ ਵਿਰਕ ਭੁਜ : ਦ ਪ੍ਰਾਈਡ ਆਫ ਇੰਡੀਆ ਫਿਲਮ 'ਚ ਫਾਈਟਰ ਪਾਇਲਟ ਦਾ ਰੋਲ ਨਿਭਾਉਣ ਵਾਲੇ ਹਨ। ਇਹ ਫਿਲਮ ਵੀ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੈ। ਪੰਜਾਬੀ ਸਿਨੇਮਾ 'ਤੇ ਤਾਂ ਐਮੀ ਵਿਰਕ ਦਾ ਬੋਲਬਾਲਾ ਹਮੇਸ਼ਾ ਰਿਹਾ ਹੀ ਹੈ, ਜਿਹੜੇ ਨਿੱਕਾ ਜ਼ੈਲਦਾਰ 3 ਨਾਲ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ।

Related Post