'ਨਿੱਕਾ ਜ਼ੈਲਦਾਰ 3' ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਦੀਆਂ ਤਸਵੀਰਾਂ ਆਈਆਂ ਸਾਹਮਣੇ

Written by  Aaseen Khan   |  February 11th 2019 06:47 PM  |  Updated: February 11th 2019 06:47 PM

'ਨਿੱਕਾ ਜ਼ੈਲਦਾਰ 3' ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਦੀਆਂ ਤਸਵੀਰਾਂ ਆਈਆਂ ਸਾਹਮਣੇ

'ਨਿੱਕਾ ਜ਼ੈਲਦਾਰ 3' ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਦੀਆਂ ਤਸਵੀਰਾਂ ਆਈਆਂ ਸਾਹਮਣੇ : ਪੰਜਾਬੀ ਫਿਲਮ ਇੰਡਸਟਰੀ 'ਚ ਇਸ ਸਾਲ ਕਈ ਵੱਡੀਆਂ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਅਤੇ ਕਈ ਆਉਣ ਵਾਲੇ ਸਮੇਂ 'ਚ ਹੋਣ ਜਾ ਰਹੀਆਂ ਹਨ। ਇਸੇ ਲੜੀ 'ਚ ਨਿੱਕਾ ਜ਼ੈਲਦਾਰ 3 ਵੀ ਸ਼ਾਮਿਲ ਹੈ ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਐਮੀ ਵਿਰਕ ਵੱਲੋਂ ਕੀਤਾ ਗਿਆ ਸੀ। ਹੁਣ ਫਿਲਮ 'ਚ ਲੀਡ ਰੋਲ ਨਿਭਾ ਰਹੀ ਖੂਬਸੂਰਤ ਅਦਾਕਾਰਾ ਵਾਮੀਕਾ ਗੱਬੀ ਨੇ ਨਿੱਕਾ ਜ਼ੈਲਦਾਰ 3 ਦੇ ਸੈੱਟ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜਿੰਨ੍ਹਾਂ 'ਚ ਵਾਮੀਕਾ ਗੱਬੀ ਅਤੇ ਫਿਲਮ ਦੇ ਨਾਇਕ ਐਮੀ ਵਿਰਕ ਖੜੇ ਨਜ਼ਰ ਆ ਰਹੇ ਹਨ। ਉਹਨਾਂ ਦੇ ਹੱਥ 'ਚ ਨਿੱਕਾ ਜ਼ੈਲਦਾਰ 3 ਦੇ ਪ੍ਰਿੰਟਡ ਕਾਫੀ ਮਗਜ਼ ਫੜੇ ਹੋਏ ਨਜ਼ਰ ਆ ਰਹੇ ਹਨ। ਐਮੀ ਵਿਰਕ ਮੁੱਖ ਕਿਰਦਾਰ ‘ਚ ਤੇ ਅਦਾਕਾਰਾ ਵਾਮਿਕਾ ਗੱਬੀ ਨਾਇਕਾ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਪਰ ਇਸ ਵਾਰ ਸੋਨਮ ਬਾਜਵਾ ਇਸ ਫਿਲਮ ‘ਚ ਨਜ਼ਰ ਨਹੀਂ ਆਉਣਗੇ।ਨਿੱਕਾ ਜ਼ੈਲਦਾਰ-3’ ‘ਪਟਿਆਲਾ ਮੋਸ਼ਨ ਪਿਕਚਰਸ’ ਦੇ ਬਾਨੀ ਨਿਰਮਾਤਾ ਅਮਨੀਤ ਸ਼ੇਰ ਕਾਕੂ ਦੀ ਅਗਵਾਈ ‘ਚ ਬਣਾਈ ਜਾ ਰਹੀ ਹੈ।

 

View this post on Instagram

 

NIKKA ZAILDAR 3.... simer bhaji @jagdeepsidhu3 kaaku bai, viacom picture...

A post shared by Ammy Virk ( ਐਮੀ ਵਿਰਕ ) (@ammyvirk) on

ਦੱਸ ਦਈਏ ਬਾਲੀਵੁੱਡ ਦੀਆਂ ਤਾਂ ਕਈ ਫਿਲਮਾਂ ਦਾ ਸੀਕੁਅਲ ਬਣ ਚੁੱਕਿਆ ਹੈ ਪਰ ਨਿੱਕਾ ਜ਼ੈਲਦਾਰ ਪੰਜਾਬੀ ਫਿਲਮ ਇੰਡਸਟਰੀ ਦੀ ਅਜਿਹੀ ਪਹਿਲੀ ਫ਼ਿਲਮ ਹੋਵੇਗੀ ਜਿਸ ਦਾ ਤੀਜਾ ਭਾਗ ਬਣ ਰਿਹਾ ਹੈ। ਇਸ ਤੋਂ ਪਹਿਲਾਂ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਲੇਖਕ ਜਗਦੀਪ ਸਿੱਧੂ ਦੀ ਫਿਲਮ ‘ਨਿੱਕਾ ਜ਼ੈਲਦਾਰ’ ਸਾਲ 2016 ‘ਚ ਰਿਲੀਜ਼ ਹੋਈ ਸੀ।

ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੇ ਪਹਿਲੇ ਗਾਣੇ ‘ਚ ਵੱਜੀਆਂ ਬਿੰਨੂ ਢਿੱਲੋਂ ਦੇ ਵਿਆਹ ਦੀਆਂ ਪੀਪਣੀਆਂ, ਦੇਖੋ ਵੀਡੀਓ

 

View this post on Instagram

 

Young ladies ???... respect ??

A post shared by Ammy Virk ( ਐਮੀ ਵਿਰਕ ) (@ammyvirk) on

ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ ਤੇ ਸੋਨਮ ਬਾਜਵਾ ਨਜ਼ਰ ਆਏ ਸਨ, ਤੇ ਇਹਨਾਂ ਦੀ ਜੋੜੀ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਜਿਸ ਦੇ ਚੱਲਦੇ 2017 ‘ਚ ਇਸ ਫਿਲਮ ਦਾ ਦੂਜਾ ਸੀਕੁਅਲ ਬਣਾਇਆ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network