ਅਜੇ ਦੇਵਗਨ ਦੀ ਆਉਣ ਵਾਲੀ ਵੱਡੀ ਫਿਲਮ 'ਚ ਐਮੀ ਵਿਰਕ ਨੂੰ ਮਿਲਿਆ ਖਾਸ ਕਿਰਦਾਰ, ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਫਿਲਮ ਦਾ ਹਿੱਸਾ

By  Aaseen Khan March 20th 2019 11:21 AM -- Updated: March 20th 2019 01:33 PM

ਅਜੇ ਦੇਵਗਨ ਦੀ ਆਉਣ ਵਾਲੀ ਵੱਡੀ ਫਿਲਮ 'ਚ ਐਮੀ ਵਿਰਕ ਨੂੰ ਮਿਲਿਆ ਖਾਸ ਕਿਰਦਾਰ, ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਫਿਲਮ ਦਾ ਹਿੱਸਾ : ਪੰਜਾਬੀ ਸਿਤਾਰਿਆਂ ਦੀਆਂ ਬਾਲੀਵੁੱਡ 'ਚ ਧੂਮਾਂ ਅਕਸਰ ਦੇਖਣ ਨੂੰ ਮਿਲ ਜਾਂਦੀਆਂ ਹਨ। ਪੰਜਾਬੀ ਮਿਊਜ਼ਿਕ 'ਤੇ ਗਾਇਕਾਂ ਦਾ ਸਿੱਕਾ ਤਾਂ ਬਾਲੀਵੁੱਡ 'ਚ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਪਰ ਹੁਣ ਪੰਜਾਬੀ ਅਦਾਕਾਰ ਵੀ ਬਾਲੀਵੁੱਡ 'ਚ ਆ ਰਹੇ ਹਨ। ਜਿੰਨ੍ਹਾਂ 'ਚ ਸਭ ਤੋਂ ਮੂਹਰੇ ਹੁਣ ਨਾਮ ਆਉਂਦਾ ਹੈ ਐਮੀ ਵਿਰਕ ਦਾ। ਜੀ ਹਾਂ ਐਮੀ ਵਿਰਕ ਅਤੇ ਉਹਨਾਂ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਐਮੀ ਵਿਰਕ ਟੀ ਸੀਰੀਜ਼ ਅਤੇ ਭੂਸ਼ਣ ਕੁਮਾਰ ਵੱਲੋਂ ਬਣਾਈ ਜਾ ਰਹੀ ਹੈ ਫਿਲਮ ਭੁਜ : ਦ ਪ੍ਰਾਈਡ ਆਫ ਇੰਡੀਆ ਫਿਲਮ 'ਚ ਸੁਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਨਿਭਾਉਣ ਵਾਲੇ ਹਨ ਜਿਸ 'ਚ ਅਜੇ ਦੇਵਗਨ ਲੀਡ ਰੋਲ 'ਚ ਹਨ।

 

View this post on Instagram

 

A post shared by Ammy Virk ( ਐਮੀ ਵਿਰਕ ) (@ammyvirk) on Feb 9, 2019 at 6:27am PST

ਜੀ ਹਾਂ ਦੱਸ ਦਈਏ ਅਜੇ ਦੇਵਗਨ ਇਸ ਫਿਲਮ ਰਾਹੀਂ ਇਤਿਹਾਸ ਦੇ ਪੰਨੇ ਫਰੋਲਣ ਵਾਲੇ ਹਨ। ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਅਧਾਰਤ ਹੈ। ਅਜੇ ਦੇਵਗਨ ਭੁਜ ਦ ਪ੍ਰਾਈਡ ਆਫ ਇੰਡੀਆ ਫਿਲਮ 'ਚ ਸੁਕੁਆਰਡਨ ਲੀਡਰ ਵਿਜਯੇ ਕਾਰਣਿਕ ਦਾ ਕਿਰਦਾਰ ਅਦਾ ਕਰਨ ਜਾ ਰਹੇ ਹਨ।

ammy virk in ajay devgan next movie Bhuj the pride of India produced by bhushan kumar 1 ajay devgn

ਵਿਜਯੇ ਕਾਰਣਿਕ 1971 ਦੇ ਭਾਰਤ ਪਾਕਿਸਤਾਨ ਯੁੱਧ ਸਮੇਂ ਭੁਜ ਏਅਰਪੋਰਟ ਦੇ ਇੰਚਾਰਜ ਸਨ। ਵਿਜਯੇ ਕਾਰਣਿਕ ਉਹਨਾਂ ਦੀ ਟੀਮ ਅਤੇ 300 ਸਥਾਨਕ ਮਹਿਲਾਵਾਂ ਦੇ ਕਾਰਣ ਵਾਯੂ ਸੈਨਾ ਦੀ ਏਅਰਸਟ੍ਰਿਪ ਦੀ ਮੁਰੰਮਤ ਹੋ ਸਕੀ ਸੀ ਅਤੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਸਕਿਆ ਸੀ। ਅਜੇ ਦੇਵਗਨ ਇਸ ਪ੍ਰੋਜੈਕਟ ਨੂੰ ਲੀਡ ਕਰ ਰਹੇ ਹਨ ਅਤੇ ਐਮੀ ਵਿਰਕ ਤੋਂ ਇਲਾਵਾ ਸੰਜੇ ਦੱਤ, ਸੋਨਾਕਸ਼ੀ ਸਿਨਹਾ , ਪਰਿਣੀਤੀ ਚੋਪੜਾ ਵੀ ਫਿਲਮ 'ਚ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ।

ਹੋਰ ਵੇਖੋ : ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਅਧਾਰਿਤ ਨਿੰਜਾ ਤੇ ਮੈਂਡੀ ਤੱਖਰ ਸਟਾਰਰ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਸ਼ੂਟ ਹੋਇਆ ਸ਼ੁਰੂ, ਦੇਖੋ ਤਸਵੀਰਾਂ

ammy virk in ajay devgan next movie Bhuj the pride of India produced by bhushan kumar 1 aimmy virk

ਵੱਡੀ ਸਟਾਰ ਕਾਸਟ ਵਾਲੀ ਇਸ ਫਿਲਮ 'ਚ ਐਮੀ ਵਿਰਕ ਨੂੰ ਮੌਕਾ ਮਿਲਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਫਿਲਮ ਨੂੰ ਲਿਖਿਆ ਅਤੇ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਦੁਧੈਆ ਕਰ ਰਹੇ ਹਨ।

1971. Squadron Leader Vijay Karnik & team. 300 Brave Women. Reconstruction of a wrecked Indian Air Force airstrip. 'Bhuj- The Pride Of India' pic.twitter.com/HZYxPOn0Du

— Ajay Devgn (@ajaydevgn) March 19, 2019

ਇਸ ਤੋਂ ਇਲਾਵਾ ਐਮੀ ਵਿਰਕ ਰਣਵੀਰ ਸਿੰਘ ਦੀ ਫਿਲਮ 83 'ਚ ਵੀ ਨਜ਼ਰ ਆਉਣ ਵਾਲੇ ਹਨ। ਜੋ ਕਿ 1983 'ਚ ਭਾਰਤੀ ਕ੍ਰਿਕੇਟ ਟੀਮ ਵੱਲੋਂ ਜਿੱਤੇ ਵਰਲਡ ਕੱਪ 'ਤੇ ਬਣਾਈ ਜਾ ਰਹੀ ਹੈ।

Related Post