ਨੌਜਵਾਨਾਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ ਐਮੀ ਵਿਰਕ ਦਾ ਨਵਾਂ ਗੀਤ ‘ਮਿੱਤਰਾ’, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

By  Lajwinder kaur November 14th 2019 10:24 AM

ਪੰਜਾਬੀ ਗਾਇਕ ਐਮੀ ਵਿਰਕ ਆਪਣੇ ਨਵੇਂ ਗੀਤ ‘ਮਿੱਤਰਾ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਦੋਸਤੀ ਦੀ ਅਹਿਮੀਅਤ ਨੂੰ ਬਿਆਨ ਕਰਦੇ ਇਸ ਗੀਤ ਨੂੰ ਐਮੀ ਵਿਰਕ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ।

ਹੋਰ ਵੇਖੋ:ਪਿਆਰ ਦੀ ਦਰਦ-ਏ-ਦਾਸਤਾਨ ਨੂੰ ਬਿਆਨ ਕਰਦਾ ‘ਫਿਲਹਾਲ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਸਿਮਰ ਦੋਰਾਹਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਨਵਜੀਤ ਬੁੱਟਰ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ‘ਚ ਅਦਾਕਾਰੀ ਵੀ ਖੁਦ ਐਮੀ ਵਿਰਕ ਨੇ ਕੀਤੀ ਹੈ। ਗਾਣੇ ਦੇ ਵੀਡੀਓ ‘ਚ ਦੋਸਤਾਂ ਦੀ ਕਹਾਣੀ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ ਜਿਸਦੇ ਚੱਲਦੇ ਗਾਣਾ ਨੌਜਵਾਨਾਂ ਦੇ ਦਿਲਾਂ ਉੱਤੇ ਰਾਜ ਕਰ ਰਿਹਾ ਹੈ ਤੇ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਐਮੀ ਵਿਰਕ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ਚ ਕਾਫੀ ਸਰਗਰਮ ਨੇ ਤੇ ਏਨੀ ਦਿਨੀਂ ਉਹ ਆਪਣੀ ਪੰਜਾਬੀ ਫ਼ਿਲਮ ਸੁਫ਼ਨਾ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ।

 

Related Post