ਐਮੀ ਵਿਰਕ ਤੇ ਮਨਕਿਰਤ ਔਲਖ ਨੇ ‘ਯਾਰ ਬੈਲੀ ਜਦੋਂ ਹੁੰਦੇ ਇਕੱਠੇ’ ਗੀਤ ਗਾ ਕੇ ਬੰਨੇ ਰੰਗ, ਕੇ.ਐੱਸ ਮੱਖਣ ਨੇ ਸਾਂਝਾ ਕੀਤਾ ਵੀਡੀਓ

By  Lajwinder kaur September 17th 2019 01:33 PM

ਕੇ. ਐੱਸ ਮੱਖਣ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮਿੱਤਰਾਂ ਦੀ ਮੋਟਰ, ਗੱਭਰੂ ਟੌਪ ਦਾ, ਫਾਈਟ, ਆਪਣੇ ਵੀ ਡੌਲਿਆਂ ‘ਚ ਜਾਨ ਚਾਹੀਦੀ, ਨਹੀਂ ਚੱਲਣੀ ਬਦਮਾਸ਼ੀ, ਜੱਟ ਵਰਗਾ ਯਾਰ, ਪਾ ਬੋਲੀ ਸੋਹਣਿਆਂ ਵੇ, ਵਰਗੇ ਕਈ ਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਦੇ ਇਹ ਗਾਣੇ ਅੱਜ ਵੀ ਦਰਸ਼ਕਾਂ ਤੋਂ ਇਲਾਵਾ ਪੰਜਾਬੀ ਗਾਇਕਾਂ ਦੇ ਮਨਾਂ 'ਚ ਅੱਜ ਵੀ ਤਾਜ਼ਾ ਨੇ।

View this post on Instagram

 

@mankirtaulakh @ammyvirk Yaar Velly Hunde Jado Nal ? Sade Utte Nahi Chalni Badmashi ?

A post shared by Ks Makhan ? (@ksmakhanofficial) on Sep 15, 2019 at 9:04pm PDT

 

ਹੋਰ ਵੇਖੋ:ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਦੀ ਇਸ ਤਸਵੀਰ ਨੂੰ ਬੈਸਟ ਕੈਪਸ਼ਨ ਦੇਣ ਵਾਲੇ ਨੂੰ ਮਿਲੇਗਾ ਪਰਮੀਸ਼ ਵਰਮਾ ਵੱਲੋਂ ਤੋਹਫ਼ਾ

ਜੀ ਹਾਂ ਇੱਕ ਵੀਡੀਓ ਸਾਹਮਣੇ ਆਇਆ ਹੈ,ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਐਮੀ ਵਿਰਕ ਤੇ ਮਨਕਿਰਤ ਔਲਖ ਕੇ.ਐੱਸ ਮੱਖਣ ਦਾ ਗੀਤ ‘ਨਹੀਂ ਚੱਲਣੀ ਬਦਮਾਸ਼ੀ’ ਗਾ ਰਹੇ ਹਨ। ਦੋਵੇਂ ਗਾਇਕ ਇਸ ਗਾਣੇ ਨਾਲ ਅੱਤ ਹੀ ਕਰਵਾ ਰਹੇ ਹਨ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਕੇ.ਐੱਸ ਮੱਖਣ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਅਪਲੋਡ ਕੀਤੀ ਹੈ। ਉਨ੍ਹਾਂ ਦਾ ਇਹ ਸੁਪਰ ਹਿੱਟ ਗਾਣਾ ਸਾਲ 2011 ‘ਚ ਦਰਸ਼ਕਾਂ ਦੀ ਝੋਲੀ ਪਿਆ ਸੀ। ਇਸ ਗਾਣੇ ਨੂੰ ਵੀ ਅੱਜ ਵੀ ਖੂਬ ਪਸੰਦ ਕੀਤਾ ਜਾਂਦਾ ਹੈ।

 

View this post on Instagram

 

A post shared by Ks Makhan ? (@ksmakhanofficial) on Aug 24, 2019 at 5:35am PDT

ਜੇ ਗੱਲ ਕਰੀਏ ਕੇ.ਐੱਸ ਮੱਖਣ ਦੇ ਕੰਮ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੇ ਨਵੇਂ ਗੀਤ ‘ਮੇਰਾ ਸਰਦਾਰ’ ਦਾ ਵਰਲਡ ਪ੍ਰੀਮੀਅਰ ਪੀਟੀਸੀ ਉੱਤੇ ਕੀਤਾ ਗਿਆ ਸੀ। ਇਸ ਗਾਣੇ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਗਾਇਕਾ ਗੁਰਹੀਰ ਕੌਰ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post