ਐਮੀ ਵਿਰਕ ਦੀ ਇੱਕ ਹੋਰ ਬਾਲੀਵੁੱਡ ਫ਼ਿਲਮ 'ਭੁਜ ਦ ਪ੍ਰਾਈਡ ਆਫ਼ ਇੰਡੀਆ' ਦੀ ਸ਼ੂਟਿੰਗ ਹੋਈ ਸ਼ੁਰੂ

By  Aaseen Khan September 1st 2019 05:03 PM

ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਐਮੀ ਵਿਰਕ ਜਿੰਨ੍ਹਾਂ ਨੇ ਗਾਇਕੀ ਤੋਂ ਸ਼ੁਰੂਆਤ ਕਰ ਹੁਣ ਬਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਨਾਲ ਧੁੰਮਾਂ ਪਾਈਆਂ ਹਨ। ਡੈਬਿਊ ਫ਼ਿਲਮ '83' ਦੀ ਸ਼ੂਟਿੰਗ ਤੋਂ ਬਾਅਦ ਹੁਣ ਐਮੀ ਵਿਰਕ ਇੱਕ ਹੋਰ ਬਾਲੀਵੁੱਡ ਫ਼ਿਲਮ 'ਭੁਜ ਦ ਪ੍ਰਾਈਡ ਆਫ਼ ਇੰਡੀਆ' ਦੀ ਸ਼ੂਟਿੰਗ 'ਚ ਲੱਗ ਚੁੱਕੇ ਹਨ ਜਿਸ ਦੀਆਂ ਤਸਵੀਰਾਂ ਉਹਨਾਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਟੋਰੀ ਪਾ ਕੇ ਸਾਂਝੀਆਂ ਕੀਤੀਆਂ ਹਨ।

bhuj the pride of india bhuj the pride of india

ਦੱਸ ਦਈਏ ਇਸ ਫ਼ਿਲਮ 'ਚ ਅਜੇ ਦੇਵਗਨ ਮੁੱਖ ਭੂਮਿਕਾ 'ਚ ਹਨ। ਅਜੇ ਦੇਵਗਨ ਭੁਜ ਦ ਪ੍ਰਾਈਡ ਆਫ਼ ਇੰਡੀਆ ਫਿਲਮ ‘ਚ ਸੁਕੁਆਰਡਨ ਲੀਡਰ ਵਿਜੇ ਕਾਰਣਿਕ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਤ ਹੈ।ਵਿਜੇ ਕਾਰਣਿਕ 1971 ਦੇ ਭਾਰਤ ਪਾਕਿਸਤਾਨ ਯੁੱਧ ਸਮੇਂ ਭੁਜ ਏਅਰਪੋਰਟ ਦੇ ਇੰਚਾਰਜ ਸਨ। ਵਿਜੇ ਕਾਰਣਿਕ ਤੇ ਉਹਨਾਂ ਦੀ ਟੀਮ ਅਤੇ 300 ਸਥਾਨਕ ਮਹਿਲਾਵਾਂ ਦੇ ਕਾਰਣ ਵਾਯੂ ਸੈਨਾ ਦੀ ਏਅਰਸਟ੍ਰਿਪ ਦੀ ਮੁਰੰਮਤ ਹੋ ਸਕੀ ਸੀ ਅਤੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਸਕਿਆ ਸੀ।ਅਭਿਸ਼ੇਕ ਦੁਧਾਇਆ ਵੱਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਪਹਿਲੀ ਵਾਰ ਧਰਮਿੰਦਰ ਦਿਓਲ ਫ਼ਿਲਮ 'ਚ ਨਿਭਾਉਣਗੇ ਅਜਿਹਾ ਰੋਲ

ਅਜੇ ਦੇਵਗਨ ਇਸ ਪ੍ਰੋਜੈਕਟ ਨੂੰ ਲੀਡ ਕਰ ਰਹੇ ਹਨ ਅਤੇ ਐਮੀ ਵਿਰਕ ਤੋਂ ਇਲਾਵਾ ਸੰਜੇ ਦੱਤ, ਸੋਨਾਕਸ਼ੀ ਸਿਨਹਾ , ਪਰਿਣੀਤੀ ਚੋਪੜਾ ਵੀ ਫਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ।ਐਮੀ ਵਿਰਕ ਫਿਲਮ ਭੁਜ : ਦ ਪ੍ਰਾਈਡ ਆਫ ਇੰਡੀਆ ‘ਚ ਸੁਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਨਿਭਾਉਣ ਵਾਲੇ ਹਨ।

Related Post