ਪਹਿਲੀ ਵਾਰ ਧਰਮਿੰਦਰ ਦਿਓਲ ਫ਼ਿਲਮ 'ਚ ਨਿਭਾਉਣਗੇ ਅਜਿਹਾ ਰੋਲ

written by Aaseen Khan | June 23, 2019

ਲੰਬੇ ਸਮੇਂ ਤੋਂ ਬਾਲੀਵੁੱਡ 'ਚ ਆਪਣਾ ਦਬਕਾ ਕਾਇਮ ਰੱਖਣ ਵਾਲੇ ਧਰਮਿੰਦਰ ਦਿਓਲ ਨੇ ਬਹੁਤ ਸਾਰੀਆਂ ਸ਼ਾਨਦਾਰ ਫ਼ਿਲਮਾਂ ਇਸ ਇੰਡਸਟਰੀ ਨੂੰ ਦਿੱਤੀਆਂ ਹਨ। ਉਹਨਾਂ ਬਹੁਤ ਸਾਰੇ ਅਜਿਹੇ ਕਿਰਦਾਰ ਨਿਭਾਏ ਹਨ ਜਿਹੜੇ ਹਮੇਸ਼ਾ ਲਈ ਦਰਸ਼ਕਾਂ ਦੇ ਦਿਲ 'ਚ ਵਸ ਗਏ। ਹੁਣ ਕੁਝ ਸਮੇਂ ਦੇ ਗੈਪ ਤੋਂ ਬਾਅਦ ਧਰਮਿੰਦਰ ਕੁਝ ਅਜਿਹਾ ਕਰਨ ਜਾ ਰਹੇ ਹਨ ਜਿਹੜਾ ਉਹਨਾਂ ਕਦੇ ਨਹੀਂ ਕੀਤਾ।

Dharmendra Deol doing a horror comedy movie bollywood Dharmendra deol
ਅਸਲ 'ਚ ਲੇਖਕ ਅਤੇ ਡਾਇਰੈਕਟਰ ਮਨੋਜ ਸ਼ਰਮਾ ਇਹਨਾਂ ਦਿਨਾਂ 'ਚ ਸੱਤਵੇਂ ਅਸਮਾਨ 'ਤੇ ਹਨ। ਉਹਨਾਂ ਨੇ ਆਪਣੀ ਹਾਰਰ ਕਾਮੇਡੀ ਫ਼ਿਲਮ 'ਖ਼ਲੀ ਬਲੀ' 'ਚ ਐਕਟਰ ਧਰਮਿੰਦਰ ਨੂੰ ਕਾਸਟ ਕੀਤਾ ਹੈ। ਇਹ ਧਰਮਿੰਦਰ ਦੀ ਪਹਿਲੀ ਹਾਰਰ ਕਾਮੇਡੀ ਫ਼ਿਲਮ ਹੈ। ਜਾਣਕਾਰੀ ਦੇ ਮੁਤਾਬਿਕ ਫ਼ਿਲਮ ਦੀ ਸ਼ੂਟਿੰਗ ਮੁੰਬਈ 'ਚ ਸ਼ੁਰੂ ਹੋ ਚੁੱਕੀ ਹੈ ਅਤੇ ਧਰਮਿੰਦਰ ਵੀ ਇਸ ਫ਼ਿਲਮ ਦੀ ਸ਼ੂਟਿੰਗ ਦਾ ਅਨੰਦ ਮਾਣ ਰਹੇ ਹਨ। ਧਰਮਿੰਦਰ ਇਸ ਫ਼ਿਲਮ 'ਚ ਮਨੋਚਿਕਿਤਸਕ ਦਾ ਰੋਲ ਨਿਭਾਉਣ ਵਾਲੇ ਹਨ। ਹੋਰ ਵੇਖੋ : ਐਕਸ਼ਨ, ਥ੍ਰਿਲਰ, ਤੇ ਰੋਮਾਂਸ ਦਾ ਪੂਰਾ ਪੈਕੇਜ ਲੈ ਕੇ ਆ ਰਿਹਾ ਹੈ ਡੀ.ਐੱਸ.ਪੀ.ਦੇਵ, ਟਰੇਲਰ ਹੋਇਆ ਰਿਲੀਜ਼
Dharmendra Deol doing a horror comedy movie bollywood Dharmendra deol
ਇਹ ਪਹਿਲੀ ਵਾਰ ਹੋਵੇਗਾ ਕਿ ਧਰਮਿੰਦਰ ਇੱਕ ਅਲੱਗ ਜੌਨਰ ਦੀ ਹਾਰਰ ਫ਼ਿਲਮ 'ਚ ਕੰਮ ਕਰਦੇ ਨਜ਼ਰ ਆਉਣਗੇ।ਫ਼ਿਲਮ 'ਚ ਧਰਮਿੰਦਰ ਤੋਂ ਇਲਾਵਾ ਰੋਜਾ ਐਕਟਰੈੱਸ ਮਧੂ, ਕਾਇਨਾਤ ਅਰੋੜਾ, ਰਜਨੀਸ਼ ਦੁੱਗਲ, ਵਿਜਿਯ ਰਾਜ, ਏਕਤਾ ਜੈਨ, ਯਾਸਮੀਨ ਖ਼ਾਨ, ਬ੍ਰਿਜੇਂਦ੍ਰਾ ਕਾਲਾ, ਯੋਗੇਸ਼ ਲਖਾਨੀ ਅਤੇ ਅਸਰਾਨੀ ਨਜ਼ਰ ਆਉਣਗੇ।

0 Comments
0

You may also like