ਐਮੀ ਵਿਰਕ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Pyar di kahani’ ਦਾ ਪੋਸਟਰ

By  Lajwinder kaur October 12th 2021 04:49 PM -- Updated: October 12th 2021 04:50 PM

ਪੰਜਾਬੀ ਗਾਇਕ ਐਮੀ ਵਿਰਕ Ammy Virk ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਨੇ। ਜੀ ਹਾਂ ਉਨ੍ਹਾਂ ਨੇ ਆਪਣੇ ਨਵੇਂ ਗੀਤ ਪਿਆਰ ਦੀ ਕਹਾਣੀ (Pyar di kahani) ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰ ਦਿੱਤਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਇਸ ਕਪਲ ਨੂੰ ਬੱਚਾ ਰੱਖਣ ਲਈ ਦਿੱਤੀ ਅਜਿਹੀ ਡੀਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

Ammy Virk-Mann Vich- image source-instagram

ਗੀਤ ਦੇ ਪੋਸਟਰ ਉੱਤੇ ਐਮੀ ਵਿਰਕ ਆਪਣੇ ਖਿਆਲਾਂ ‘ਚ ਖੋਏ ਖੋਏ ਨਜ਼ਰ ਆ ਰਹੇ ਹਨ। ਗਾਣੇ  ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅਗਲਾ ਗੀਤ ਪਿਆਰ ਦੀ ਕਹਾਣੀ ਬਹੁਤ ਜਲਦ ਆ ਰਿਹਾ ਹੈ...ਵਾਹਿਗੁਰੂ ਮੇਹਰ ਕਰਨ..’। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਐਕਟਰ ਜੈਕੀ ਭਗਨਾਨੀ ਕਰ ਰਹੇ ਨੇ ਇੱਕ-ਦੂਜੇ ਨੂੰ ਡੇਟ, ਜਨਮਦਿਨ ‘ਤੇ ਪੋਸਟ ਪਾ ਕੇ ਕੀਤਾ ਰਿਲੇਸ਼ਨਸ਼ਿਪ ਦਾ ਖੁਲਾਸਾ

qismat 2 jagdeep sidhu and ammy virk thanks to his fan-min image source-instagram

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਹਨ। ਏਨੀਂ ਦਿਨੀਂ ਉਹ ਆਪਣੀ ਕਿਸਮਤ-2 ਫ਼ਿਲਮ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ 83 ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸ਼ੇਰ ਬੱਗਾ, ਆਜਾ ਮੈਕਸੀਕੋ ਚੱਲੀਏ ਤੇ ਕਈ ਹੋਰ ਫ਼ਿਲਮਾਂ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Ammy Virk ( ਐਮੀ ਵਿਰਕ ) (@ammyvirk)

Related Post