ਮੈਂਡੀ ਤੱਖਰ ਨੇ ਐਮੀ ਵਿਰਕ ਨੂੰ ਦਿੱਤਾ ਅਜਿਹਾ ਜਵਾਬ, ਐਮੀ ਦੇ ਉੱਡੇ ਹੋਸ਼, ਲੋਕਾਂ ਦਾ ਨਿਕਲਿਆ ਹਾਸਾ, ਦੇਖੋ ਵੀਡੀਓ

By  Lajwinder kaur May 6th 2020 02:33 PM -- Updated: May 6th 2020 02:38 PM

ਲਾਕਡਾਊਨ ਦੇ ਚੱਲਦੇ ਪੰਜਾਬੀ ਕਲਾਕਾਰ ਵੀ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ । ਅਜਿਹੇ ‘ਚ ਉਹ ਆਪਣੇ ਫੈਨਜ਼ ਦੇ ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖ ਰਹੇ ਨੇ । ਜੀ ਹਾਂ ਪੰਜਾਬੀ ਕਲਾਕਾਰ ਕੁਝ ਨਾ ਕੁਝ ਨਵਾਂ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

 

View this post on Instagram

 

???

A post shared by Ammy Virk ( ਐਮੀ ਵਿਰਕ ) (@ammyvirk) on May 5, 2020 at 10:11am PDT

ਅਜਿਹੇ ‘ਚ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਮੈਂਡੀ ਤੱਖਰ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ਦੇ ਹਾਸੇ ਵਾਲੀ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਹਸਾ ਰਹੀ ਹੈ । ਜਿਸਦੇ ਚੱਲਦੇ ਇਸ ਵੀਡੀਓ ਨੂੰ ਛੇ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ।

 

View this post on Instagram

 

Let make duet on tiktok... ammyvirk1313 ❤️... Waheguru ji bless evryone ??

A post shared by Ammy Virk ( ਐਮੀ ਵਿਰਕ ) (@ammyvirk) on May 4, 2020 at 7:55am PDT

ਜੇ ਗੱਲ ਕਰੀਏ ਐਮੀ ਵਿਰਕ ਦੇ ਕੰਮ ਦੀ ਤਾਂ ਹਾਲ ਹੀ 'ਚ ‘ਤੋੜ ਦਾ ਏ ਦਿਲ’ ਗੀਤ ਆਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਸ ਸਾਲ ਉਨ੍ਹਾਂ ਨੇ ‘ਸੁਫ਼ਨਾ’ ਵਰਗੀ ਸੁਪਰ ਹਿੱਟ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਈ । ਜਿਸ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ । ਜੇ ਕੋਰੋਨਾ ਦਾ ਕਹਿਰ ਨਾ ਹੁੰਦਾ ਤਾਂ ਲੋਕ ਐਮੀ ਵਿਰਕ ਨੂੰ ਬਾਲੀਵੁੱਡ ਫ਼ਿਲਮ ‘83 ‘ਚ ਅਦਾਕਾਰੀ ਕਰਦੇ ਹੋਏ ਦੇਖ ਰਹੇ ਹੁੰਦੇ ।

 

Related Post