ਐਮੀ ਵਿਰਕ ਦੇ ਆਉਣ ਵਾਲੇ ਗੀਤ ‘ਮਿੱਤਰਾ’ ਦਾ ਨਵਾਂ ਪੋਸਟਰ ਛਾਇਆ ਸ਼ੋਸ਼ਲ ਮੀਡੀਆ ‘ਤੇ

By  Lajwinder kaur October 31st 2019 11:20 AM

ਐਮੀ ਵਿਰਕ ਜੋ ਕਿ ਬਹੁਤ ਜਲਦ ਆਪਣੇ ਸਿੰਗਲ ਟਰੈਕ ‘ਮਿੱਤਰਾ’ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਆਉਣ ਵਾਲੇ ਗੀਤ ਮਿੱਤਰਾ (MITTRAA) ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਮਿੱਤਰਾ ਦਾ ਪੋਸਟਰ ਸ਼ੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ, ਮਨਿੰਦਰ ਬੁੱਟਰ ਤੋਂ ਲੈ ਕੇ ਹਾਰਡੀ ਸੰਧੂ ਨੇ ਆਪਣੀ ਇੰਸਟਾ ਸਟੋਰੀ ‘ਚ ਪੋਸਟਰ ਨੂੰ ਸਾਂਝਾ ਕੀਤਾ ਹੈ।

 

View this post on Instagram

 

Bass 2,4 din tak nava gaana MITTRAA... WAHEGURU MEHAR RAKHAN ??

A post shared by Ammy Virk ( ਐਮੀ ਵਿਰਕ ) (@ammyvirk) on Oct 30, 2019 at 9:27am PDT

ਹੋਰ ਵੇਖੋ:ਰਣਵੀਰ ਸਿੰਘ ਵੱਲੋਂ ਸਾਂਝੀ ਕੀਤੀ ਦੀਪਿਕਾ ਪਾਦੁਕੋਣ ਦੀ Baby Version ਵਾਲੀ ਤਸਵੀਰ ਆ ਰਹੀ ਹੈ ਸਭ ਨੂੰ ਖੂਬ ਪਸੰਦ

ਮਿੱਤਰਾ ਗੀਤ ਦੇ ਬੋਲ ਸਿਮਰ ਦੋਰਾਹਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਨਵਜੀਤ ਬੁੱਟਰ ਵੱਲੋਂ ਤਿਆਰ ਕੀਤੀ ਗਈ ਹੈ। ਗਾਣੇ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਐਮੀ ਵਿਰਕ ਨੇ ਨਵੇਂ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬਸ 2,4 ਦਿਨ ਤੱਕ ਨਵਾਂ ਗੀਤ ਮਿੱਤਰਾ...ਵਾਹਿਗੁਰੂ ਜੀ ਮਿਹਰ ਰੱਖਣ..’

ਫੈਨਜ਼ ਨੂੰ ਐਮੀ ਵਿਰਕ ਦੇ ਨਵੇਂ ਗੀਤ ਲਈ ਦੋ-ਚਾਰ ਦਿਨਾਂ ਦੀ ਉਡੀਕ ਕਰਨੀ ਪੈਣੀ ਹੈ। ਐਮੀ ਵਿਰਕ ਇਸ ਤੋਂ ਪਹਿਲਾਂ ਵੀ ਦੋਸਤਾਂ ਲਈ ਯਾਰ ਜੁੰਡੀ ਦੇ, ਜ਼ਿੰਦਾਬਾਦ ਯਾਰੀਆਂ ਵਰਗੇ ਗੀਤਾਂ ਦੇ ਰਾਹੀਂ ਮਿੱਤਰਾਂ ਦੀ ਅਹਿਮੀਅਤ ਨੂੰ ਪੇਸ਼ ਕਰ ਚੁੱਕੇ ਹਨ। ਐਮੀ ਵਿਰਕ ਗੀਤਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ਤੇ ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਦੋ ਬਾਲੀਵੁੱਡ ਫ਼ਿਲਮਾਂ ਵੀ ਨੇ।

Related Post