ਐਮੀ ਵਿਰਕ ਨੇ ਸ਼ੇਅਰ ਕੀਤਾ ਆਪਣੇ ਨਵੇਂ ਸਿੰਗਲ ਟਰੈਕ ‘ਹਾਏ ਵੇ’ ਦਾ ਪੋਸਟਰ
ਪੰਜਾਬੀ ਗਾਇਕ ਤੇ ਐਕਟਰ ਐਮੀ ਵਿਰਕ ਬਹੁਤ ਜਲਦ ਆਪਣੇ ਨਵੇਂ ਗੀਤ ‘ਹਾਏ ਵੇ’ (Haaye Ve) ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਹਨ। ਜੀ ਹਾਂ ਆਪਣੇ ਫੈਨਜ਼ ਦੇ ਨਾਲ ਖੁਸ਼ਖਬਰੀ ਸ਼ੇਅਰ ਕਰਦੇ ਹੋਏ ਐਮੀ ਨੇ ਗੀਤ ਦਾ ਆਫ਼ੀਸ਼ੀਅਲ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ ਅਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਇਹ ਗੀਤ ਤੁਹਾਡਾ ਦਿਲ ਜਿੱਤ ਲਵੇਗਾ ! ਇਹ ਸੁਰੀਲਾ ਗੀਤ ‘ਹਾਏ ਵੇ’ 16 ਦਸੰਬਰ ਨੂੰ ਰਿਲੀਜ਼ ਹੋ ਜਾਵੇਗਾ...ਮੈਂ ਬਹੁਤ ਖੁਸ਼ ਤੇ ਉਤਸ਼ਾਹਿਤ ਹਾਂ ਜੇ.ਜਸਟ ਮਿਊਜ਼ਿਕ ਤੇ ਜੈਕੀ ਭਗਨਾਨੀ ਨਾਲ ਕੰਮ ਕਰਕੇ...ਇਹ ਮੇਰੇ ਮਨਪਸੰਦੀਦਾ ਵਿੱਚੋਂ ਇੱਕ ਹੈ..ਵਾਹਿਗੁਰੂ ਜੀ’ਨਾਲ ਹੀ ਉਨ੍ਹਾਂ ਗੀਤ ਨੂੰ ਤਿਆਰ ਕਰਨ ਵਾਲੀ ਸਾਰੀ ਟੀਮ ਨੂੰ ਟੈਗ ਵੀ ਕੀਤਾ ਹੈ।
View this post on Instagram
ਹੋਰ ਵੇਖੋ:ਸ਼ੈਰੀ ਮਾਨ ਤੇ ਐਮੀ ਵਿਰਕ ਦੀ ਪੁਰਾਣੀ ਤਸਵੀਰ ਆਈ ਸਾਹਮਣੇ, ਖੂਬ ਪਸੰਦ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ‘ਤੇ
ਦਿਲ ਛੂਹ ਜਾਣ ਵਾਲੇ ਇਸ ਗੀਤ ਦੇ ਬੋਲ ਰਾਜ ਫ਼ਤਿਹਪੁਰ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੰਨੀ ਵਿਕ ਨੇ ਦਿੱਤਾ ਹੈ। ਇਸ ਗਾਣੇ ਦੇ ਵੀਡੀਓ ਨੂੰ ਨਵਜੀਤ ਬੁੱਟਰ ਨੇ ਡਾਇਰੈਕਟ ਕੀਤਾ ਹੈ। ਇਹ ਗਾਣੇ 16 ਦਸੰਬਰ ਨੂੰ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗਾ।
View this post on Instagram
ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ‘ਚ ਕਾਫੀ ਸਰਗਰਮ ਨੇ । ਇਸ ਤੋਂ ਇਲਾਵਾ ਨਾਲ ਹੀ ਉਹ ਬਾਲੀਵੁੱਡ ਦੇ ਵੀ ਪ੍ਰੋਜੈਕਟਰਸ ਕਰ ਰਹੇ ਹਨ। ਉਹ ਬਹੁਤ ਜਲਦ ਕਿਸਮਤ 2 ਤੇ ਸੁਫ਼ਨਾ ‘ਚ ਨਜ਼ਰ ਆਉਣਗੇ। ਅਗਲੇ ਸਾਲ ਉਨ੍ਹਾਂ ਦੀ ਦੋ ਬਾਲੀਵੁੱਡ ਫ਼ਿਲਮ ਆ ਰਹੀਆਂ ਹਨ, ਜਿਸ ‘ਚ ਤਾਂ ਇੱਕ ਕਬੀਰ ਖ਼ਾਨ ਦੀ ‘83 ਹੈ ਜੋ ਕਿ ਇੰਡੀਆ ਦੇ ਪਹਿਲੇ ਵਰਲਡ ਕੱਪ ਦੀ ਜਿੱਤ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਜੇ ਦੇਵਗਨ ਦੀ ਫ਼ਿਲਮ ‘ਭੁਜ ਦਾ ਪਰਾਈਡ ਆਫ਼ ਇੰਡੀਆ’ ‘ਚ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਆਪਣੇ ਸਿੰਗਲ ਟਰੈਕ ਨਾਲ ਹਾਜ਼ਿਰੀ ਲਗਵਾਈ ਜਾਂਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਉਨ੍ਹਾ ਦੇ ਇਸ ਨਵੇਂ ਗੀਤ ਦੀ ਫੈਨਜ਼ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।