ਅੱਖਾਂ ਨਮ ਹੋ ਰਹੀਆਂ ਨੇ ਇਸ ਬਾਬੇ ਵੱਲੋਂ ਸੁਣਾਏ ਗਏ ‘ਚਮਕੌਰ ਦੀ ਗੜ੍ਹੀ’ ਦੇ ਕਿੱਸੇ ਨੂੰ ਸੁਣ ਕੇ, ਐਮੀ ਵਿਰਕ ਨੇ ਸਾਂਝਾ ਕੀਤਾ ਵੀਡੀਓ

By  Lajwinder kaur January 12th 2020 03:21 PM -- Updated: January 12th 2020 03:28 PM

ਪੰਜਾਬੀ ਗਾਇਕ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਿਲ ਨੂੰ ਛੂਹ ਜਾਣ ਵਾਲਾ ਵੀਡੀਓ ਸ਼ੇਅਰ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਵਾਹਿਗੁਰੂ ਜੀ’ ਨਾਲ ਹੀ ਉਨ੍ਹਾਂ ਨੇ ਪ੍ਰਣਾਮ ਕਰਦੇ ਹੋਏ ਇਮੋਜੀ ਵੀ ਸ਼ੇਅਰ ਕੀਤੇ ਨੇ।

 

View this post on Instagram

 

A post shared by Ammy Virk ( ਐਮੀ ਵਿਰਕ ) (@ammyvirk) on Jan 11, 2020 at 5:46am PST

ਹੋਰ ਵੇਖੋ:ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਸਥਾਨ ’ਤੇ ਹਰ ਰੋਗ ਹੁੰਦਾ ਹੈ ਦੂਰ

ਇਸ ਵੀਡੀਓ ‘ਚ ਇੱਕ ਬਜ਼ੁਰਗ ਬਾਬਾ ਚਮਕੌਰ ਦੀ ਗੜ੍ਹੀ ਦਾ ਕਿੱਸਾ ਸੁਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ‘ਚ ਉਸ ਨੇ ਗੁਰੂ ਕਲਗੀਧਰ ਸਾਹਿਬ ਜੀ ਦੇ ਦਿਲ ਦੇ ਦਰਦ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ। ਉਸ ਨੇ ਦੱਸਿਆ ਕਿਉਂ ਦਸਮ ਪਾਤਸ਼ਾਹ ਨੂੰ ਸਰਬੰਸਦਾਨੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਲਈ ਪੂਰੇ ਪਰਿਵਾਰ ਨੂੰ ਵਾਰ ਦਿੱਤਾ ਸੀ। ਦਸਮ ਪਾਤਸ਼ਾਹ ਦੇ ਦੋ ਸਾਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ 'ਚ ਆਪਣਾ ਆਪ ਵਾਰ ਦਿੱਤਾ ਜਦਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀਅ ਨੀਹਾਂ 'ਚ ਚਿਣਵਾ ਦਿੱਤਾ ਗਿਆ ਸੀ। ਗੁਰੂ ਜੀ ਨੇ ਆਪਣੇ ਸਿੱਖ ਸੈਨਿਕਾਂ ਤੇ ਪੁੱਤਰਾਂ ‘ਚ ਕੋਈ ਫਰਕ ਨਹੀਂ ਸੀ ਰੱਖਿਆ। ਵੀਡੀਓ ‘ਚ ਦੇਖ ਸਕਦੇ ਹੋ ਇਸ ਸਾਰੇ ਕਿੱਸੇ ਨੂੰ ਸੁਨਾਉਂਦੇ ਹੋਏ ਬਾਬੇ ਦੀਆਂ ਅੱਖਾਂ ਵੀ ਨਮ ਹੋ ਗਈਆਂ ਤੇ ਨਾਲ ਜੋ ਇਸ ਕਿੱਸੇ ਨੂੰ ਸੁਣ ਰਹੇ ਲੋਕੀਂ ਨੇ ਉਨ੍ਹਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।

ਐਮੀ ਵਿਰਕ ਵੱਲੋਂ ਸ਼ੇਅਰ ਕੀਤੇ ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ। ਹਜ਼ਾਰਾਂ ਗਿਣਤੀ ‘ਚ ਲੋਕਾਂ ਨੇ ਕਮੈਂਸਟ ਵੀ ਕੀਤੇ ਨੇ।

Related Post