ਐਮੀ ਵਿਰਕ ਦਾ ਨਵਾਂ ਗੀਤ ‘ਮੈਂ ਸੁਣਿਆ’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ,ਦੇਖੋ ਵੀਡੀਓ

By  Lajwinder kaur May 26th 2020 11:09 AM

ਪੰਜਾਬੀ ਗਾਇਕ ਐਮੀ ਵਿਰਕ ਦਾ ਨਵਾਂ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਉਹ ‘ਮੈਂ ਸੁਣਿਆ’(Main Suneya) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

ਜੇ ਗੱਲ ਕਰੀਏ ਇਸ ਗੀਤ ਦੀ ਤਾਂ ਉਸ ਦੇ ਬੋਲ ਰਾਜ ਫਤਿਹਪੁਰ ਨੇ ਲਿਖੇ ਨੇ ਤੇ ਸੰਨੀ ਵਿਕ ਨੇ ਕੰਪੋਜ਼ ਕੀਤਾ ਹੈ । ਇਸ ਗੀਤ ‘ਚ ਐਮੀ ਵਿਰਕ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਸਿਮਰਨ ਕੌਰ ਹੁੰਦਲ ਤੇ ਰੋਹਨ । ਟੀ ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਦੇ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ ।

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਇਸ ਸਾਲ ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਸੁਪਰ ਹਿੱਟ ਫ਼ਿਲਮ ‘ਸੁਫ਼ਨਾ’ ਦਿੱਤੀ ਹੈ । ਇਸ ਫ਼ਿਲਮ ‘ਚ ਐਮੀ ਵਿਰਕ ਤੇ ਤਾਨਿਆ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸੀ । ਇਸ ਤੋਂ ਇਲਾਵਾ ਐਮੀ ਵਿਰਕ ਆਪਣੇ ਸਿੰਗਲ ਟਰੈਕ ਜਿਵੇਂ ਤੋੜਦਾ ਦਾ ਏ ਦਿਲ, ਹਾਏ ਵੇ, ਵੰਗ ਦਾ ਨਾਪ, ਕਾਲਾ ਸੂਟ, ਤਾਰਾ, ਹੱਥ ਚੁੰਮਿਆ, ਜ਼ਿੰਦਾਬਾਦ ਯਾਰੀਆਂ, ਇੱਕ ਪਲ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

Related Post