ਐਮੀ ਵਿਰਕ ਦੀਆਂ ਅੱਖਾਂ ਹੋਈਆਂ ਨਮ, ਦੱਸਿਆ ਪਿਛਲੇ ਹਫ਼ਤੇ ਹੀ ਦੀਪ ਸਿੱਧੂ ਨੇ ਫੋਨ ਕਰਕੇ ਆਖੀ ਸੀ ਇਹ ਗੱਲ...

By  Lajwinder kaur February 16th 2022 10:13 AM

ਪੰਜਾਬੀ ਐਕਟਰ ਦੀਪ ਸਿੱਧੂ ਦੇ ਅਚਾਨਕ ਇਸ ਤਰ੍ਹਾਂ ਦੁਨੀਆ ਤੋਂ ਰੁਖ਼ਸਤ ਹੋ ਜਾਣ ਦੀ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ(Punjabi Actor Deep Sidhu's Death)। ਦੀਪ ਸਿੱਧੂ ਦੇ ਪਰਿਵਾਰ ਵਾਲੇ, ਉਨ੍ਹਾਂ ਦੇ ਪ੍ਰਸ਼ੰਸਕ ‘ਤੇ ਪੰਜਾਬੀ ਕਲਾਕਾਰਾਂ ਇਸ ਸਮੇਂ ਸਦਮੇ ‘ਚ ਹਨ। ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਹੈ ਦਮਦਾਰ ਆਵਾਜ਼ ਦੇ ਨਾਲ ਨਿਡਰ ਹੋ ਕੇ ਆਪਣੀ ਹਰ ਗੱਲ ਨੂੰ ਸਾਹਮਣੇ ਰੱਖਣ ਵਾਲਾ ਅਦਾਕਾਰਾ ਦੀਪ ਸਿੱਧੂ ਹੁਣ ਨਹੀਂ ਰਿਹਾ ਹੈ। ਕਲਾਕਾਰ ਉਨ੍ਹਾਂ ਦੇ ਨਾਲ ਜੁੜੀਆਂ ਆਪਣੀ ਯਾਦਾਂ ਨੂੰ ਸਾਂਝਾ ਕਰ ਰਹੇ ਨੇ।

ਹੋਰ ਪੜ੍ਹੋ : ‘Behri Duniya’ ਗੀਤ ਕਰ ਰਿਹਾ ਹੈ ਭਾਵੁਕ, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਅਦਾਕਾਰੀ ਨੇ ਛੂਹਿਆ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ

deep sidhu

Image Source: Instagramਪੰਜਾਬੀ ਐਕਟਰ ਐਮੀ ਵਿਰਕ ਨੇ ਦੀਪ ਸਿੱਧੂ ਦੀ ਮੌਤ ‘ਤੇ ਦੁੱਖ ਜਤਾਉਂਦੇ ਹੋਏ ਆਪਣੀ ਅਖੀਰਲੀ ਗੱਲ ਬਾਤ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦੀਪ ਸਿੱਧੂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ ਵਾਹਿਗੁਰੂ ਵਾਹਿਗੁਰੂ...ਪਿਛਲੇ ਹਫਤੇ ਫੋਨ ਆਇਆ ਸੀ ਵੀਰੇ ਦਾ ਵੀ ..ਆਪਾਂ ਫਿਲਮ ਪਲੇਨ ਕਰੀਏ...ਮੈਂ ਕਿਹਾ ਵੀਰੇ ਜਲਦੀ ਮਿਲਦੇ ਤੁਹਾਨੂੰ, ਮੈਂ ਅਜੇ ਪੰਜਾਬ ਤੋਂ ਬਾਹਰ ਹਾਂ...ਮਿਲ ਹੀ ਨੀਂ ਹੋਇਆ ਯਾਰ...ਹਿੱਕ ਢਾਅ ਕੇ ਨਾਲ ਖੜਿਆ ਸੀ ਵੀਰਾ ਮੇਰੇ... ਵਾਹਿਗੁਰੂ ਚਰਨਾਂ ‘ਚ ਨਿਵਾਸ ਬਖ਼ਸ਼ਣ’। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਦੁੱਖ ਜਤਾਉਂਦੇ ਹੋਏ RIP ਲਿਖ ਰਹੇ ਨੇ।

Deep sidhu Image Source: Instagram

ਹੋਰ ਪੜ੍ਹੋ : ਰਾਣਾ ਰਣਬੀਰ ਨੇ ਬਿੰਨੂ ਢਿੱਲੋਂ ਦੀ ਮਾਤਾ ਦੇ ਦਿਹਾਂਤ 'ਤੇ ਆਪਣੇ ਅੰਦਾਜ਼ ਵਿੱਚ ਅਫ਼ਸੋਸ ਕੀਤਾ ਪ੍ਰਗਟ, ਕਿਹਾ -‘ਯਾਦਾਂ ਤੇ ਮੁਹੱਬਤ ਜਿਉਂਦੀ ਰਹੇਗੀ’

ਦੱਸ ਦਈਏ ਦੀਪ ਸਿੱਧੂ ਦੀ ਸਿੰਘੂ ਬਾਰਡਰ ਨੇੜੇ ਬੀਤੀ ਰਾਤ ਕੇਐੱਮਪੀ (KMP) ‘ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦਿੱਲੀ ਤੋਂ ਪੰਜਾਬ ਆਉਂਦੇ ਵਕਤ ਖੜ੍ਹੇ ਟਰਾਲੇ ਵਿੱਚ ਦੀਪ ਸਿੱਧੂ ਦੀ ਸਕਾਰਪਿਓ ਕਾਰ ਵੱਜੀ ਸੀ। ਸੋਸ਼ਲ ਮੀਡੀਆ ਦੀਪ ਸਿੱਧੂ ਦੀ ਤਸਵੀਰਾਂ ਦੇ ਨਾਲ ਭਰਿਆ ਪਿਆ। ਹਰ ਕੋਈ ਪੋਸਟ ਪਾ ਕੇ ਦੁੱਖ ਜਤਾ ਰਿਹਾ ਹੈ।

 

 

View this post on Instagram

 

A post shared by Ammy Virk ( ਐਮੀ ਵਿਰਕ ) (@ammyvirk)

 

Related Post