ਮਨਿੰਦਰ ਬੁੱਟਰ ਦੀ ਕਲਮ ਤੇ ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Tod Da E Dil’ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur March 30th 2020 12:18 PM -- Updated: March 30th 2020 12:22 PM

ਪੰਜਾਬੀ ਗਾਇਕ ਐਮੀ ਵਿਰਕ ਨੇ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ । ਜਿਵੇਂ ਕਿ ਸਭ ਜਾਣਦੇ ਨੇ ਕੋਰੋਨਾ ਵਾਇਰਸ ਦੇ ਚੱਲਦੇ ਇੰਡੀਆ ‘ਚ 21 ਦਿਨਾਂ ਦਾ ਲਾਕਡਾਊਨ ਲੱਗਿਆ ਹੋਇਆ ਹੈ । ਲੋਕਾਂ ਦੇ ਮਨੋਰੰਜਨ ਕਰਨ ਦੇ ਲਈ ਐਮੀ ਵਿਰਕ ਨੇ ਆਪਣਾ ਨਵਾਂ ਗੀਤ ਦਰਸ਼ਕਾਂ ਦੀ ਝੋਲੀ ਪਾ ਦਿੱਤਾ ਹੈ । ਜੀ ਹਾਂ ‘ਤੋੜ ਦਾ ਏ ਦਿਲ’ (Tod Da E Dil) ਟਾਈਟਲ ਹੇਠ ਉਹ ਨਵਾਂ ਗੀਤ ਲੈ ਕੇ ਆਏ ਨੇ । ਦਿਲ ਦੇ ਦਰਦਾਂ ਨੂੰ ਐਮੀ ਵਿਰਕ ਨੇ ਆਪਣੀ ਦਰਦ ਭਰੀ ਆਵਾਜ਼ ‘ਚ ਗਾਇਆ ਹੈ ।

ਹੋਰ ਵੇਖੋ:ਵਿਦੇਸ਼ਾਂ 'ਚ ਪੱਕੇ ਹੋਣ ਦੇ ਸੰਘਰਸ਼ ਦੇ ਨਾਲ ਨਾਲ ਢਿੱਡੀ ਪੀੜਾਂ ਪਾਉਣ ਆ ਰਹੀ ਹੈ ਫ਼ਿਲਮ 'ਚੱਲ ਮੇਰਾ ਪੁੱਤ',ਟਰੇਲਰ ਹੋਇਆ ਰਿਲੀਜ਼

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗਾਇਕ ਮਨਿੰਦਰ ਬੁੱਟਰ ਦੀ ਕਲਮ ‘ਚੋਂ ਨਿਕਲੇ  ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ ਅਮਨ ਕਲਸੀ (Aman Kalsi) ਨੇ ਸ਼ਾਨਦਾਰ ਤਿਆਰ ਕੀਤਾ ਹੈ । ਗੀਤ ਨੂੰ Desi Melodies ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਦਰਸ਼ਕਾਂ ਨੂੰ ਇਹ ਸੈਡ ਸੌਂਗ ਬਹੁਤ ਪਸੰਦ ਆ ਰਿਹਾ ਹੈ । ਹੁਣ ਤੱਕ 9 ਲੱਖ ਤੋਂ ਵੱਧ ਲੋਕ ਇਸ ਗੀਤ ਨੂੰ ਦੇਖ ਚੁੱਕੇ ਨੇ ।

 

View this post on Instagram

 

Gallan si sachiyaan ya laye bahane si ?@ammyvirk @avvysra @desimelodies @jaani777 @arvindrkhaira @goldmediaa kehdi line Fav tuhadi gaane di ?

A post shared by Maninder Buttar (ਮੰਨੂ) (@manindarbuttar) on Mar 29, 2020 at 9:46am PDT

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਸੁਫਨਾ ਆਈ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਪੁਆੜਾ’ ਤੇ ਬਾਲੀਵੁੱਡ ਫ਼ਿਲਮ ‘83, ਭੁਜ ਦ ਪਰਾਈਡ ਆਫ਼ ਇੰਡੀਆ ‘ਚ ਨਜ਼ਰ ਆਉਣਗੇ ।

Related Post