ਅਮਰਿੰਦਰ ਗਿੱਲ ਦੀ ਫ਼ਿਲਮ ‘ਲਾਈਏ ਜੇ ਯਾਰੀਆਂ’ ਦੇ ਟਰੇਲਰ ਤੋਂ ਉੱਠਿਆ ਪਰਦਾ, ਮਨੋਰੰਜਨ ਦੇ ਨਾਲ ਭਰਪੂਰ ਹੈ, ਦੇਖੋ ਵੀਡੀਓ

By  Lajwinder kaur May 27th 2019 04:17 PM -- Updated: May 27th 2019 04:25 PM

ਅਮਰਿੰਦਰ ਗਿੱਲ ਦੀ ਆਉਣ ਵਾਲੀ ਫ਼ਿਲਮ ‘ਲਾਈਏ ਯੇ ਯਾਰੀਆਂ’ ਜਿਸ ਦਾ ਪ੍ਰਸ਼ੰਸਕਾਂ ਵੱਲੋਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫੈਨਜ਼ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਜੀ ਹਾਂ ਟਰੇਲਰ ਨੂੰ ਰਿਲੀਜ਼ ਹੋਇਆ ਕੁਝ ਹੀ ਵਕਤ ਹੋਇਆ ਹੈ ਤੇ ਵੀਡੀਓ ਦੇ ਵਿਊਜ਼ ਲਗਤਾਰ ਵੱਧ ਰਹੇ ਨੇ। ਦਰਸ਼ਕਾਂ ਵੱਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

A post shared by Amrinder Gill (@amrindergill) on May 27, 2019 at 2:54am PDT

ਹੋਰ ਵੇਖੋ:ਰਘਵੀਰ ਬੋਲੀ ਦੀ ਇਸ ਹਰਕਤ ਤੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਮਰੋੜਿਆ ਰਘਵੀਰ ਦਾ ਕੰਨ, ਦੇਖੋ ਵੀਡੀਓ

ਜੇ ਗੱਲ ਕਰੀਏ ਟਰੇਲਰ ਦੀ ਤਾਂ ਉਸ ‘ਚ ਫ਼ਿਲਮ ਦੇ ਸਾਰੇ ਹੀ ਕਿਰਦਾਰ ਜਿਵੇਂ ਅਮਰਿੰਦਰ ਗਿੱਲ, ਰੂਪੀ ਗਿੱਲ, ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਤੇ ਨਾਲ-ਨਾਲ ਅੰਬਰਦੀਪ ਸਿੰਘ ਦੀ ਵੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਰੂਪੀ ਗਿੱਲ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਬਿਜ਼ਨੈੱਸ ਨੂੰ ਸੰਭਾਲ ਰਹੀ ਹੈ ਜੋ ਕਿ ਘਾਟੇ ‘ਚ ਚੱਲ ਰਿਹਾ ਹੈ। ਹਰੀਸ਼ ਵਰਮਾ ਜੋ ਕਿ ਪੰਜਾਬ ਤੋਂ ਕੈਨੇਡਾ ਆਉਂਦਾ ਹੈ ਤੇ ਰੂਪੀ ਗਿੱਲ ਦੇ ਦਫ਼ਤਰ ‘ਚ ਕੰਮ ਕਰਦਾ ਹੈ। ਉੱਧਰ ਅਮਰਿੰਦਰ ਗਿੱਲ ਦੀ ਵੱਖਰੀ ਹੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ‘ਚ ਉਹ ਬੇਪਰਵਾਹ ਮੁੰਡੇ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਰੂਪੀ ਗਿੱਲ ਤੇ ਅਮਰਿੰਦਰ ਗਿੱਲ ਜੋ ਕਿ ਫ਼ਿਲਮ ‘ਚ ਦੁਸ਼ਮਣੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਰੁਬੀਨ ਜੋ ਕਿ ਬੈਂਕ ਮਨੈਜਰ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ। ਅੰਬਰਦੀਪ ਸਿੰਘ ਜੋ ਹਰੀਸ਼ ਵਰਮਾ ਦੇ ਦੋਸਤ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਫ਼ਿਲਮ ‘ਚ ਸਰੋਤਿਆਂ ਦੇ ਮਨੋਰੰਜਨ ਦੇ ਲਈ ਕਾਮੇਡੀ, ਇਮੋਸ਼ਨਲ ਤੇ ਪਿਆਰ ਸਾਰੇ ਹੀ ਰੰਗ ਦੇਖਣ ਨੂੰ ਮਿਲ ਰਹੇ ਹਨ।

‘ਲਾਈਏ ਜੇ ਯਾਰੀਆਂ’ ਫ਼ਿਲਮ ਨੂੰ ਨਾਮਵਰ ਨਿਰਦੇਸ਼ਕ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਅਮਰਿੰਦਰ ਗਿੱਲ ਹੋਰਾਂ ਦੇ ਹੋਮ ਪ੍ਰੋਡਕਸ਼ਨ ਰਿਧਮ ਬੁਆਏਜ਼ ਦੇ ਬੈਨਰ ਹੇਠ ਹੀ ਬਣਾਈ ਗਈ ਹੈ। ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਅਤੇ ਡਾਇਲਾਗਜ਼ ਅੰਬਰਦੀਪ ਸਿੰਘ ਤੇ ਧੀਰਜ ਰਤਨ ਦੋਨਾਂ ਨੇ ਮਿਲਕੇ ਲਿਖੇ ਹਨ। ਇਹ ਫ਼ਿਲਮ 7 ਜੂਨ ਨੂੰ ਵਰਲਡ ਵਾਇਡ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

 

 

Related Post