ਐਮੀ ਵਿਰਕ ਅਤੇ ਰਣਜੀਤ ਬਾਵਾ ਡਟੇ ਕਿਸਾਨਾਂ ਦੇ ਹੱਕ ‘ਚ, ਕਿਹਾ ‘ਨਸ਼ਿਆਂ ‘ਚ ਨਹੀਂ ਰੁਲੇ ਪੰਜਾਬ ਦੀ ਜਵਾਨੀ ਹੈ ਕਾਇਮ’

By  Shaminder October 2nd 2020 02:42 PM -- Updated: October 3rd 2020 10:38 AM

ਕਿਸਾਨਾਂ ਦੇ ਹੱਕ ‘ਚ ਪਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਅੱਗੇ ਆਏ ਹਨ । ਪਿਛਲੇ ਦਿਨੀਂ ਹੋਏ ਧਰਨਿਆਂ ‘ਚ ਵੀ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ਹੀ ਨਹੀਂ ਕੀਤਾ, ਬਲਕਿ ਇਹ ਕਲਾਕਾਰ ਕਿਸਾਨਾਂ ਦੇ ਹੱਕ ‘ਚ ਧਰਨਾ ਦੇਣ ਵੀ ਪਹੁੰਚੇ ਸਨ । ਇਨ੍ਹਾਂ ਕਲਾਕਾਰਾਂ ‘ਚ ਹਰਭਜਨ ਮਾਨ, ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ, ਅੰਮ੍ਰਿਤ ਮਾਨ, ਯੋਗਰਾਜ ਸਿੰਘ ਸਣੇ ਕਈ ਕਲਾਕਾਰ ਸ਼ਾਮਿਲ ਹੋਏ ਸਨ ।

Ranjit Bawa Ranjit Bawa

ਇਸ ਦੇ ਨਾਲ ਹੀ ਰਣਜੀਤ ਬਾਵਾ ਵੀ ਕਿਸਾਨਾਂ ਦੇ ਹੱਕ ‘ਚ ਨਾਅਰਾ ਬੁਲੰਦ ਕਰਦੇ ਵੇਖੇ ਗਏ ਸਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਖਾਲਸਾ ਕਾਲਜ ਅੰਮ੍ਰਿਤਸਰ ਦੇ ਅਧਿਆਪਕਾਂ ਨੇ ਰਣਜੀਤ ਬਾਵਾ ਨੂੰ ਕੀਤਾ ਸਨਮਾਨਿਤ

ammy virk ammy virk

ਇਸ ਵੀਡੀਓ ‘ਚ ਉਹ ਕਿਸਾਨਾਂ ਦੇ ਹੱਕ ‘ਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਐਮੀ ਵਿਰਕ ਵੀ ਉਨ੍ਹਾਂ ਦੇ ਨਾਲ ਵਿਖਾਈ ਦੇ ਰਹੇ ਹਨ ।

ammy virk ammy virk

ਰਣਜੀਤ ਬਾਵਾ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ‘ਲੋਕਾਂ ਨੂੰ ਲੱਗਦਾ ਹੈ ਕਿ ਖਰੇ ਪੰਜਾਬੀ ਨਸ਼ਿਆਂ ‘ਚ ਰੁਲ ਗਏ ਨੇ ਪਰ ਪੰਜਾਬ ਦੀ ਜਵਾਨੀ ਇੱਥੇ ਬੈਠੀ ਹੈ’ ।

 

View this post on Instagram

 

Jeonde Vasde rho Punjabio ??Punjab jad kisana te naujawan de hathan vich aa gya te fir sone d chidi ban jau ?????? kisan majdoor ekta zindabad

A post shared by Ranjit Bawa( ਰਣਜੀਤ ਬਾਵਾ ) (@ranjitbawa) on Oct 1, 2020 at 8:59pm PDT

ਕਿਸਾਨਾਂ ਦੇ ਹੱਕ ‘ਚ ਦੋਵੇਂ ਗਾਇਕ ਹਾਅ ਦਾ ਨਾਅਰਾ ਦਿੰਦੇ ਹੋਏ ਦਿਖਾਈ ਦਿੱਤੇ ।

 

Related Post