ਐਮੀ ਵਿਰਕ ਅਤੇ ਰਣਜੀਤ ਬਾਵਾ ਡਟੇ ਕਿਸਾਨਾਂ ਦੇ ਹੱਕ ‘ਚ, ਕਿਹਾ ‘ਨਸ਼ਿਆਂ ‘ਚ ਨਹੀਂ ਰੁਲੇ ਪੰਜਾਬ ਦੀ ਜਵਾਨੀ ਹੈ ਕਾਇਮ’

written by Shaminder | October 02, 2020

ਕਿਸਾਨਾਂ ਦੇ ਹੱਕ ‘ਚ ਪਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਅੱਗੇ ਆਏ ਹਨ । ਪਿਛਲੇ ਦਿਨੀਂ ਹੋਏ ਧਰਨਿਆਂ ‘ਚ ਵੀ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ਹੀ ਨਹੀਂ ਕੀਤਾ, ਬਲਕਿ ਇਹ ਕਲਾਕਾਰ ਕਿਸਾਨਾਂ ਦੇ ਹੱਕ ‘ਚ ਧਰਨਾ ਦੇਣ ਵੀ ਪਹੁੰਚੇ ਸਨ । ਇਨ੍ਹਾਂ ਕਲਾਕਾਰਾਂ ‘ਚ ਹਰਭਜਨ ਮਾਨ, ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ, ਅੰਮ੍ਰਿਤ ਮਾਨ, ਯੋਗਰਾਜ ਸਿੰਘ ਸਣੇ ਕਈ ਕਲਾਕਾਰ ਸ਼ਾਮਿਲ ਹੋਏ ਸਨ ।

Ranjit Bawa Ranjit Bawa
ਇਸ ਦੇ ਨਾਲ ਹੀ ਰਣਜੀਤ ਬਾਵਾ ਵੀ ਕਿਸਾਨਾਂ ਦੇ ਹੱਕ ‘ਚ ਨਾਅਰਾ ਬੁਲੰਦ ਕਰਦੇ ਵੇਖੇ ਗਏ ਸਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਹੋਰ ਪੜ੍ਹੋ : ਖਾਲਸਾ ਕਾਲਜ ਅੰਮ੍ਰਿਤਸਰ ਦੇ ਅਧਿਆਪਕਾਂ ਨੇ ਰਣਜੀਤ ਬਾਵਾ ਨੂੰ ਕੀਤਾ ਸਨਮਾਨਿਤ
ammy virk ammy virk
ਇਸ ਵੀਡੀਓ ‘ਚ ਉਹ ਕਿਸਾਨਾਂ ਦੇ ਹੱਕ ‘ਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਐਮੀ ਵਿਰਕ ਵੀ ਉਨ੍ਹਾਂ ਦੇ ਨਾਲ ਵਿਖਾਈ ਦੇ ਰਹੇ ਹਨ ।
ammy virk ammy virk
ਰਣਜੀਤ ਬਾਵਾ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ‘ਲੋਕਾਂ ਨੂੰ ਲੱਗਦਾ ਹੈ ਕਿ ਖਰੇ ਪੰਜਾਬੀ ਨਸ਼ਿਆਂ ‘ਚ ਰੁਲ ਗਏ ਨੇ ਪਰ ਪੰਜਾਬ ਦੀ ਜਵਾਨੀ ਇੱਥੇ ਬੈਠੀ ਹੈ’ ।
ਕਿਸਾਨਾਂ ਦੇ ਹੱਕ ‘ਚ ਦੋਵੇਂ ਗਾਇਕ ਹਾਅ ਦਾ ਨਾਅਰਾ ਦਿੰਦੇ ਹੋਏ ਦਿਖਾਈ ਦਿੱਤੇ ।  

0 Comments
0

You may also like