ਬਜ਼ੁਰਗ ਦੇ ਗੀਤ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ 

By  Shaminder October 3rd 2018 11:35 AM -- Updated: October 3rd 2018 11:41 AM

ਸੋਸ਼ਲ ਮੀਡੀਆ 'ਤੇ ਇੱਕ ਬਜ਼ੁਰਗ ਜੋੜੇ ਦਾ ਵੀਡਿਓ ਵਾਇਰਲ ਹੋ ਰਿਹਾ ਹੈ । ਇਸ ਵੀਡਿਓ 'ਚ ਇੱਕ ਬਜ਼ੁਰਗ ਗਾ ਰਿਹਾ ਹੈ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਨਜ਼ਰ ਆ ਰਹੀ ਹੈ । ਇਹ ਬਜ਼ੁਰਗ ਹਿੰਦੀ ਫਿਲਮ 'ਛਾਇਆ' ਦਾ ਗੀਤ ਗਾ ਰਿਹਾ ਹੈ । ਉਮਰ ਦੇ ਇਸ ਪੜ੍ਹਾਅ 'ਤੇ ਪਹੁੰਚ ਕੇ ਵੀ ਇਹ ਬਜ਼ੁਰਗ ਆਪਣੀ ਬੁਲੰਦ ਅਵਾਜ਼ 'ਚ ਬੜੀ ਹੀ ਖੂਬਸੂਰਤੀ ਨਾਲ ਗਾ ਰਿਹਾ ਹੈ ।

ਹੋਰ ਵੇਖੋ : ਕਾਂ ਨੂੰ ਪਰੋਸੇ ਜਾ ਰਹੇ ਵੰਨ ਸੁਵੰਨੇ ਪਕਵਾਨ,ਵੀਡਿਓ ਵਾਇਰਲ

https://www.instagram.com/p/BoeAO2GAv2o/?hl=en&taken-by=pollywoodista

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬਜ਼ੁਰਗ 'ਇਤਨਾ ਨਾ ਮੁਝ ਸੇ ਪਿਆਰ ਬੜ੍ਹਾ ਕਿ ਮੈਂ ਇੱਕ ਬਾਦਲ ਆਵਾਰਾ ,ਕੈਸੇ ਕਿਸੀ ਕਾ ਸਹਾਰਾ ਬਣੂੰਗਾ ਕਿ ਮੈਂ ਖੁਦ ਬੇਘਰ ਬੇਚਾਰਾ' ਇਹ ਗੀਤ ਫਿਲਮ 'ਛਾਇਆ' ਦਾ ਗੀਤ ਹੈ ਜਿਸ ਨੂੰ ਲਤਾ ਮੰਗੇਸ਼ਕਰ ਅਤੇ ਤਲਤ ਮਹਿਮੂਦ ਨੇ ਗਾਇਆ ਸੀ । ਇਸ ਗੀਤ ਨੂੰ ਸੁਨੀਲ ਦੱਤ ਅਤੇ ਆਸ਼ਾ ਪਾਰੇਖ 'ਤੇ ਫਿਲਮਾਇਆ ਗਿਆ ਸੀ ।

ਇਹ ਫਿਲਮ ਉੱਨੀ ਸੋ ਇਕਾਹਠ 'ਚ ਆਈ ਸੀ ।ਇਸ ਗੀਤ ਨੂੰ ਗਾ ਕੇ ਇਹ ਬਜ਼ੁਰਗ ਆਪਣੀ ਬੇਬਸੀ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਸਿਰਫ ਸ਼ੌਂਕ ਵਜੋਂ ਹੀ ਗਾ ਰਿਹਾ ਹੈ ਇਹ ਸਪੱਸ਼ਟ ਨਹੀਂ ਹੋ ਰਿਹਾ । ਪਰ ਇਹ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਵੀ ਇਸ ਬਜ਼ੁਰਗ ਦੇ ਕਈ ਵੀਡਿਓ ਵਾਇਰਲ ਹੋ ਚੁੱਕੇ ਨੇ । ਉਮਰ ਦੇ ਇਸ ਪੜ੍ਹਾਅ 'ਚ ਜਿੱਥੇ ਇਹ ਜੋੜਾ ਗਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ।

Related Post