ਆਨੰਦ ਮਹਿੰਦਰਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖਕੇ ਸ਼ਾਇਦ ਤੁਹਾਨੂੰ ‘ਕੈਲਕੂਲੇਟਰ’ ਦੀ ਜ਼ਰੂਰਤ ਨਹੀਂ ਪਵੇਗੀ

By  Rupinder Kaler January 23rd 2020 06:00 PM

ਮਹਿੰਦਰਾ ਗੁਰੱਪ ਦੇ ਚੇਅਰਮੈਨ ਇਸ ਤਰ੍ਹਾਂ ਦੇ ਕਾਰੋਬਾਰੀ ਹਨ ਜਿਹੜੇ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਐਕਟਿਵ ਰਹਿੰਦੇ ਹਨ । ਉਹਨਾਂ ਨੂੰ ਜੋ ਵੀ ਚੰਗਾ ਲਗਦਾ ਹੈ, ਉਹ ਉਸ ਨੂੰ ਸੋਸ਼ਲ ਮੀਡੀਆ ’ਤੇ ਜ਼ਰੂਰ ਸ਼ੇਅਰ ਕਰਦੇ ਹਨ । ਉਹ ਉਸ ਦੀ ਤਾਰੀਫ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ । ਇਸ ਤਰ੍ਹਾਂ ਦੀ ਇੱਕ ਵੀਡੀਓ ਉਹਨਾਂ ਨੇ ਹਾਲ ਹੀ ਵਿੱਚ ਸ਼ੇਅਰ ਕੀਤੀ ਹੈ । ਆਨੰਦ ਮਹਿੰਦਰਾ ਨੇ ਇਸ ਵਾਰ ਇੱਕ ਅਧਿਆਪਕਾ ਦਾ ਵੀਡੀਓ ਸ਼ੇਅਰ ਕੀਤਾ ਹੈ ।

https://twitter.com/anandmahindra/status/1218936936859164673

ਇਸ ਵੀਡੀਓ ਵਿੱਚ ਅਧਿਆਪਕਾ ਬੱਚਿਆਂ ਨੂੰ 9 ਦਾ ਪਹਾੜਾ ਯਾਦ ਕਰਨ ਦਾ ਸੌਖਾ ਤਰੀਕਾ ਸਿਖਾ ਰਹੀ ਹੈ । ਇਸ ਵੀਡੀਓ ਵਿੱਚ ਅਧਿਆਪਕਾ ਬੱਚਿਆ ਨੂੰ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਹ ਬਿਨ੍ਹਾਂ ਕੈਲਕੂਲੇਟਰ ਦੇ 9 ਦਾ ਪਹਾੜਾ ਯਾਦ ਕਰ ਸਕਦੇ ਹਨ । ਇਹ ਤਰੀਕਾ ਆਨੰਦ ਮਹਿੰਦਰਾ ਨੂੰ ਕਾਫੀ ਪਸੰਦ ਆਇਆ ਹੈ ।

ਉਹਨਾਂ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਇਸ ਤਰੀਕੇ ਬਾਰੇ ਮੈਨੂੰ ਨਹੀਂ ਸੀ ਪਤਾ, ਕਾਸ਼ ਇਹ ਮੇਰੇ ਬਚਪਨ ਵਿੱਚ ਮੇਰੀ ਗਣਿਤ ਦੀ ਅਧਿਆਪਕਾ ਹੁੰਦੀ, ਮੈਂ ਵੀ ਚੰਗਾ ਪ੍ਰਦਰਸ਼ਨ ਕਰ ਪਾਉਂਦਾ’ । ਇਸ ਵੀਡੀਓ ਨੂੰ ਕਈ ਬਾਲੀਵੁੱਡ ਅਦਾਕਾਰਾਂ ਨੇ ਵੀ ਪਸੰਦ ਕੀਤਾ ਹੈ ਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

https://twitter.com/anandmahindra/status/1219906831302189057

Related Post