ਆਂਦਰੇ ਰਸਲ ਨੇ ਯੁਵਰਾਜ ਸਿੰਘ ਦੇ ਨਾਲ ਮਿਲਕੇ ਗੁਲਾਬੀ ਕੁਈਨ ਤੇ ਗੁਰੂ ਰੰਧਾਵਾ ਦੇ ਗੀਤਾਂ ‘ਤੇ ਪਾਏ ਭੰਗੜੇ, ਦੇਖੋ ਵੀਡੀਓ
ਪੰਜਾਬੀ ਗੀਤਾਂ ਦੀ ਤਾਂ ਗੱਲ ਹੀ ਵੱਖਰੀ ਹੈ ਜਿਹੜੇ ਹਰ ਕਿਸੇ ਨੂੰ ਨੱਚਣ ਲਈ ਮਜ਼ਬੂਰ ਕਰ ਦਿੰਦੇ ਨੇ। ਪੰਜਾਬੀ ਗੀਤ ਹੁਣ ਪੰਜਾਬੀਆਂ ਤੱਕ ਹੀ ਸੀਮਤ ਨਹੀਂ ਸਗੋਂ ਦੁਨੀਆ ਦੇ ਕੋਨੇ ਕੋਨੇ ਤੱਕ ਪੰਜਾਬੀ ਗੀਤਾਂ ਦੀ ਚੜ੍ਹਾਈ ਹੈ। ਇਸ ਗੱਲ ਨੂੰ ਸਾਬਿਤ ਕਰਦਾ ਹੈ ਇਹ ਵੀਡੀਓ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ। ਇਸ ਵੀਡੀਓ ‘ਚ ਵੇਸਟਇੰਡੀਜ਼ ਦੇ ਦਿੱਗਜ ਕ੍ਰਿਕੇਟਰ ਆਂਦਰੇ ਰਸਲ ਪੰਜਾਬੀ ਗੀਤਾਂ ਉੱਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਉਹ ਗੁਲਾਬੀ ਕੁਈਨ ਯਾਨੀ ਕਿ ਜੈਸਮੀਨ ਸੈਂਡਲਸ ਦੇ ਗੀਤ ਤੇ ਗੁਰੂ ਰੰਧਾਵਾ ਦੇ ਗਾਣਿਆਂ ਉੱਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਯੁਵਰਾਜ ਸਿੰਘ ਤੇ ਕ੍ਰਿਸ ਗੇਲ ਵੀ ਨੱਚਦੇ ਹੋਏ ਨਜ਼ਰ ਆ ਰਹੇ ਹਨ।
View this post on Instagram
#Vibes on the #boat with the legend's
ਹੋਰ ਵੇਖੋ:ਪੰਜਾਬੀ ਸਵੈੱਗ ਅਮਰੀਕਾ ਦੇ ਬਾਡੀ ਬਿਲਡਰ Kai Greene ਨੇ ਪਾਏ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਭੰਗੜੇ, ਦੇਖੋ ਵੀਡੀਓ
ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕੇ ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਕ੍ਰਿਸ ਗੇਲ ਦੀ ਵੀ ਵੀਡੀਓ ਸਾਹਮਣੇ ਆਈ ਸੀ ਜਿਸ ਉਹ ਭੰਗੜੇ ਪਾਉਦੇ ਹੋਏ ਨਜ਼ਰ ਆ ਰਹੇ ਸਨ।