ਇਸ ਤਸਵੀਰ ‘ਚ ਛੁਪਿਆ ਹੈ ਪੰਜਾਬੀ ਗੱਭਰੂ ਜਿਸ ਨੇ ਅਦਾਕਾਰੀ ਨਾਲ ਬਾਲੀਵੁੱਡ ‘ਚ ਖੱਟਿਆ ਹੈ ਨਾਂਅ

By  Lajwinder kaur July 31st 2019 05:54 PM -- Updated: July 31st 2019 06:09 PM

ਇਸ ਤਸਵੀਰ ‘ਚ ਨਜ਼ਰ ਆ ਰਿਹਾ ਇਹ ਛੋਟਾ ਬੱਚਾ ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ, ਸੱਜੇ ਦੱਤ ਤੋਂ ਇਲਾਵਾ ਕਈ ਨਾਮੀ ਬਾਲੀਵੁੱਡ ਅਦਾਕਾਰਾਂ ਨਾਲ ਕਰ ਚੁੱਕਿਆ ਹੈ ਕੰਮ। ਜਿਸਦੇ ਚੱਲਦੇ ਬਾਲੀਵੁੱਡ ‘ਚ ਚੱਲਦਾ ਹੈ ਚੰਗਾ ਨਾਂਅ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅੰਗਦ ਬੇਦੀ ਦੀ, ਜਿਨ੍ਹਾਂ ਨੇ ਆਪਣੀ ਲਗਨ ਤੇ ਮਿਹਨਤ ਸਦਕਾ ਅੱਜ ਬਾਲੀਵੁੱਡ ਵਿੱਚ ਆਪਣੀ ਵੱਖਰੀ ਮੁਕਾਮ ਹਾਸਿਲ ਕਰ ਲਿਆ ਹੈ।

 

View this post on Instagram

 

Dad n me... #throwback

A post shared by Angad Bedi (@angadbedi) on Jul 28, 2019 at 10:01pm PDT

ਹੋਰ ਵੇਖੋ:ਦੇਖੋ ਵਾਇਰਲ ਵੀਡੀਓ ਕਿਵੇਂ ਨਿੰਜਾ ਨੇ ਪ੍ਰਸ਼ੰਸਕ ਨੂੰ ਦਿੱਤੀ ਖੁਸ਼ੀ

ਇਹ ਤਸਵੀਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੁਰਾਣੀ ਯਾਦਾਂ ਨੂੰ ਸਾਂਝੀ ਕਰਦੇ ਹੋਏ ਪਾਈ ਹੈ। ਇਸ ਤਸਵੀਰ 'ਚ ਉਹ ਆਪਣੇ ਪਿਤਾ ਜੀ ਨਾਲ ਨਜ਼ਰ ਆ ਰਹੇ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਅੰਗਦ ਬੇਦੀ ਦਿਲਜੀਤ ਦੋਸਾਂਝ ਦੇ ਨਾਲ ਸੂਰਮਾ ਫ਼ਿਲਮ ‘ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਟਾਇਗਰ ਜ਼ਿੰਦਾ, ਡਿਅਰ ਜ਼ਿੰਦਗੀ, ਪਿੰਕ, ਉਂਗਲੀ, ਫਾਲਤੂ ਵਰਗੀਆਂ ਬਾਲੀਵੁੱਡ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਬਾਲੀਵੁੱਡ ਅਦਾਕਾਰ ਨੇਹਾ ਧੂਪੀਆ ਦੇ ਨਾਲ ਵਿਆਹ ਕਰਵਾਇਆ ਸੀ ਤੇ ਹੁਣ ਦੋਵਾਂ ਅਦਾਕਾਰ ਦੀ ਇੱਕ ਛੋਟੀ ਬੱਚੀ ਮੇਹਰ ਧੂਪੀਆ ਬੇਦੀ ਦੇ ਮਾਤਾ-ਪਿਤਾ ਬਣ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੇ ਆਉਣ ਵਾਲੇ ਬਾਲੀਵੁੱਡ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ।

Related Post