ਬਾਲੀਵੁੱਡ 'ਚ ਬਤੌਰ ਪ੍ਰੋਡਿਊਸਰ ਮਸ਼ਹੂਰ ਅੰਗਦ ਸੇਠੀ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

By  Shaminder February 8th 2020 11:10 AM

ਅੰਗਦ ਸੇਠੀ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।ਬਾਲੀਵੁੱਡ ਇੰਡਸਟਰੀ 'ਚ ਬਤੌਰ ਪ੍ਰੋਡਿਊਸਰ ਆਪਣਾ ਪੈਸਾ ਲਗਾਉਣ ਵਾਲੇ ਅੰਗਦ ਬੇਦੀ ਦੇ ਵਿਆਹ 'ਚ ਵੱਡੀ ਗਿਣਤੀ 'ਚ ਸੈਲੀਬ੍ਰੇਟੀਜ਼ ਨੇ ਸ਼ਿਰਕਤ ਕੀਤੀ ।ਉਨ੍ਹਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ 'ਚ ਜਿੰਮੀ ਸ਼ੇਰਗਿੱਲ,ਅਰਬਾਜ਼ ਖ਼ਾਨ ਸਣੇ ਕਈ ਬਾਲੀਵੁੱਡ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ ।

ਹੋਰ ਵੇਖੋ:ਨੀਰੂ ਬਾਜਵਾ ਮਨਾ ਰਹੀ ਹੈ ਆਪਣੇ ਵਿਆਹ ਦੀ ਵਰੇਗੰਢ,ਪਤੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

https://www.instagram.com/p/B8SyhaznvYN/

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਅੰਗਦ ਸੇਠੀ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸਿੱਧ ਹਨ ਅਤੇ ਡਿਜੀਟਲ ਪਲੇਟਫਾਰਮ 'ਤੇ ਬਤੌਰ ਪ੍ਰੋਡਿਊਸਰ ਵੈੱਬ ਸੀਰੀਜ਼ ਵੀ ਉਨ੍ਹਾਂ ਬਣਾਈਆਂ ਹਨ ।

https://www.instagram.com/p/B0dPpLqhDJ8/

ਅੰਗਦ ਨੂੰ ਲਗਜ਼ਰੀ ਕਾਰਾਂ ਅਤੇ ਟੈਕਨਾਲੋਜੀ ਦਾ ਕਾਫੀ ਸ਼ੌਕ ਹੈ ਅਤੇ ਉਨ੍ਹਾਂ ਦੀ ਖੁਦ ਦੀ ਪਰਸਨੈਲਿਟੀ ਵੀ ਕਾਫੀ ਵਧੀਆ ਹੈ ਇਸ ਦੇ ਨਾਲ ਹੀ ਅੰਗਦ ਦਾ ਅਕਾਦਮਿਕ ਰਿਕਾਰਡ ਵੀ ਬਿਹਤਰੀਨ ਰਿਹਾ ਹੈ ।ਬਾਲੀਵੁੱਡ 'ਚ ਅੰਗਦ ਦੇ ਕਈ ਸੈਲੀਬ੍ਰੇਟੀਜ਼ ਦੋਸਤ ਹਨ ।

 

Related Post