ਅੰਗਰੇਜ਼ ਅਲੀ ਤੇ ਸਿੱਪੀ ਗਿੱਲ ਨੇ ‘ਫੱਟੇ ਚੱਕ ਦੇਣਗੇ’ ਗੀਤ ਨਾਲ ਬੰਨੇ ਰੰਗ, ਦੇਖੋ ਵੀਡੀਓ

By  Lajwinder kaur May 28th 2019 02:55 PM

ਪੰਜਾਬੀ ਗਾਇਕ ਅੰਗਰੇਜ਼ ਅਲੀ ਜਿਨ੍ਹਾਂ ਨੇ ਪੰਜਾਬੀ ਗੀਤ ਤੇਰੇ ਬਿਨਾਂ, ਕਬੱਡੀ ਹੌਂਸਲੇ, ਅੱਜ ਨੱਚਣਾ, ਫੱਟੇ ਚੱਕ, ਹੀਰ, ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦਾ ਨਾਮ ਨਾਮੀ ਗਾਇਕਾਂ ਦੀ ਕਤਾਰ ‘ਚ ਆਉਂਦਾ ਹੈ। ਉਨ੍ਹਾਂ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

View this post on Instagram

 

#PhatteyChakk #Live #SippyGill #AngrejAli #AmanHayer #WeddingSeason #India #Punjab

A post shared by Angrej Ali (@angrejaliofficial) on May 26, 2019 at 6:02am PDT

ਹੋਰ ਵੇਖੋ:ਅਮਰਿੰਦਰ ਗਿੱਲ ਨੇ ਗੀਤ ਦੇ ਰਾਹੀਂ ਦਿੱਤੀ ਨਸੀਹਤ ਕਿ ਕਦੇਂ ਵੀ ਹਾਰਿਆਂ ਉੱਤੇ ਨਹੀਂਓ ਹੱਸੀਦਾ, ਦੇਖੋ ਵੀਡੀਓ

ਇਸ ਵੀਡੀਓ ‘ਚ ਉਹ ਆਪਣਾ ਸੁਪਰ ਹਿੱਟ ਗੀਤ ‘ਫੱਟੇ ਚੱਕ’ ਗਾਉਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਦਿੱਗਜ ਗਾਇਕ ਸਿੱਪੀ ਗਿੱਲ ਵੀ ਨਜ਼ਰ ਆ ਰਹੇ ਹਨ। ਜਦੋਂ ਦੋਵਾਂ ਨੇ ਫੱਟੇ ਚੱਕ ਗੀਤ ਉੱਤੇ ਆਪਣੀ ਜੁਗਲਬੰਦੀ ਪੇਸ਼ ਕੀਤੀ ਤਾਂ ਉਨ੍ਹਾਂ ਨੇ ਸਮਾਂ ਬੰਨ ਕੇ ਰੱਖ ਦਿੱਤਾ। ਦਰਸ਼ਕ ਉਨ੍ਹਾਂ ਦਾ ਗੀਤ ਸੁਣਕੇ ਭੰਗੜੇ ਪਾਉਣ ਲਈ ਮਜ਼ਬੂਰ ਹੋ ਗਏ। ਸਿੱਪੀ ਗਿੱਲ ਵੀ ਬਹੁਤ ਜਲਦ ਵੱਡੇ ਪਰਦੇ ਉੱਤੇ ਪੰਜਾਬੀ ਫ਼ਿਲਮ ਜੱਦੀ ਸਰਦਾਰ ਨਾਲ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਭਰਾਵਾਂ ਦੇ ਪਿਆਰ ਉੱਤੇ ਬਣਾਈ ਗਈ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸਿੱਪੀ ਗਿੱਲ ਤੇ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨਜ਼ਰ ਆਉਣਗੇ। ਇਹ ਫ਼ਿਲਮ 12 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

 

Related Post