ਗਾਇਕ ਅੰਗਰੇਜ ਸਿੰਘ ਆਪਣੇ ਨਵੇਂ ਗੀਤ ‘ਗੰਧਲੇ ਪਾਣੀ’ ਨਾਲ ਲੋਕਾਂ ਨੂੰ ਪੰਜਾਬ ਦੇ ਵਿਗੜ ਰਹੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੀ ਕਰ ਰਹੇ ਨੇ ਕੋਸ਼ਿਸ਼, ਦੇਖੋ ਵੀਡੀਓ

By  Lajwinder kaur June 18th 2020 06:06 PM

ਪੰਜਾਬੀ ਗਾਇਕ ਅੰਗਰੇਜ ਸਿੰਘ ਆਪਣੇ ਨਵੇਂ ਗੀਤ ‘ਗੰਧਲੇ ਪਾਣੀ’ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵਧੀਆ ਸੁਨੇਹਾ ਦੇ ਰਹੇ ਨੇ । ਜੀ ਹਾਂ ਉਹ ਆਪਣੀ ਆਵਾਜ਼ ‘ਚ ‘ਗੰਧਲੇ ਪਾਣੀ’ ਟਾਈਟਲ ਹੇਠ ਗੀਤ ਲੈ ਕੇ ਆਏ ਨੇ । ਜਿਸ ਨੂੰ ਉਨ੍ਹਾਂ ਨੇ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਕੀਤਾ ਹੈ । ਪੰਜਾਬ ਜੋ ਕਿ ਦੋ ਸ਼ਬਦਾਂ 'ਪੰਜ' ਅਤੇ 'ਆਬ' ਦਾ ਮੇਲ ਹੈ ਜਿਸਦਾ ਮਤਲਬ ਹੈ ਪੰਜ ਪਾਣੀ ਅਤੇ ਜਿਸਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ । ਪਰ ਪੰਜਾਬੀ ਆਪਣੇ ਫਰਜ਼ਾਂ ਨੂੰ ਭੁੱਲ ਗਏ ਨੇ । ਅੱਜ ਪੰਜਾਬ ਦਾ ਪਾਣੀ, ਹਵਾ ਤੇ ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਿਆ ਹੈ । ਵਾਤਾਵਰਣ ਦੇ ਨਾਲ ਅੱਜ ਕੱਲ੍ਹ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਉਸ ਉੱਤੇ ਵੀ ਚਿੰਤਾ ਜਤਾਈ ਹੈ ।

Vote for your favourite : https://www.ptcpunjabi.co.in/voting/

ਇਸ ਗੀਤ ਦੇ ਰਾਹੀਂ ਲੋਕਾਂ ਨੂੰ ਪੰਜਾਬ ਦੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਦੇ ਬੋਲ ਖੁਦ ਅੰਗਰੇਜ ਸਿੰਘ ਨੇ ਹੀ ਲਿਖੇ ਨੇ ਤੇ  ਮਿਊਜ਼ਿਕ ਥੀ ਐਮਨਜੇ (Thee Emenjay) ਨੇ ਦਿੱਤਾ ਹੈ । ਇਸ ਗਾਣੇ ਦਾ ਵੀਡੀਓ ਨੀਬੋ ਵੀ ਐਫ ਐਕਸ (Nibo VFX) ਵੱਲੋਂ ਬਣਾਇਆ ਗਿਆ ਹੈ । ਇਹ ਵੀਡੀਓ ਲਿਰਿਕਲ ਹੈ ਜਿਸ ‘ਚ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕੀਤੀ ਗਈ ਹੈ । ਵੀਡੀਓ ਨੂੰ Apaar Production ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦਾ ਕੋਨਸੈਪਟ ਦਿਲਬਾਗ ਸਿੰਘ ਮਜੀਠਾ ਹੋਰਾਂ ਨੇ ਤਿਆਰ ਕੀਤਾ ਹੈ ।

ਇਹ ਗੀਤ ਬਹੁਤ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਵਧੀਆ ਸੁਨੇਹਾ ਦੇ ਰਿਹਾ ਹੈ । ਨੱਚਣ-ਟੱਪਣ ਵਾਲੇ ਗੀਤ ਤਾਂ ਅਸੀਂ ਖੂਬ ਸੁਣਦੇ ਹਾਂ ਪਰ ਅਜਿਹੇ ਸਮਾਜਿਕ ਸੁਨੇਹੇ ਦੇਣ ਵਾਲੇ ਗੀਤਾਂ ਨੂੰ ਵੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ । ਇਹ ਗੀਤ ਸਾਨੂੰ ਸਾਡੇ ਵਾਤਾਵਰਣ ਪ੍ਰਤੀ ਜਾਗਰੂਕ ਕਰਦੇ ਨੇ । ਲੋਕਾਂ ਨੂੰ ਸੇਧ ਦੇਣ ਵਾਲੇ ਇਸ ਗੀਤ ਦੀ ਸਾਰੀ ਹੀ ਟੀਮ ਤਾਰੀਫ ਦੇ ਕਾਬਿਲ ਹੈ ।

Related Post