ਬਾਲੀਵੁੱਡ ਐਕਟਰ ਅਨਿਲ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ 

By  Rupinder Kaler December 24th 2018 02:56 PM

ਬਾਲੀਵੁੱਡ ਐਕਟਰ ਆਪਣਾ 62ਵਾਂ ਜਨਮ ਦਿਨ ਮਨਾ ਰਹੇ ਹਨ, ਇਸ ਖਾਸ ਮੌਕੇ ਤੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਹੈ । ਤੋਹਫੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਮੌਕੇ ਆਪਣੀ ਬੇਟੀ ਦੀ ਫਿਲਮ  ‘Ek Ladki Ko Dekha Toh Aisa Laga’ ਦਾ ਪੋਸਟਰ ਜਾਰੀ ਕੀਤਾ ਹੈ । ਇਸ ਪੋਸਟਰ ਵਿੱਚ ਅਨਿਲ ਕਪੂਰ ਅਤੇ ਸੋਨਮ ਕਪੂਰ ਦਿਖਾਈ ਦੇ ਰਹੇ ਹਨ । ਇਸ ਪੋਸਟਰ ਨੂੰ ਦੇਖਕੇ ਕੋਈ ਵੀ ਇਮੋਸ਼ਨਲ ਹੋ ਜਾਵੇਂ ਕਿਉਂਕਿ ਇਸ ਵਿੱਚ ਪਿਤਾ ਤੇ ਧੀ ਦੇ ਪਿਆਰ ਨੂੰ ਦਰਸਾਇਆ ਗਿਆ ਹੈ । ਇਹੀ ਪਿਆਰ ਦੋਹਾਂ ਦੀ ਅਸਲ ਜ਼ਿੰਦਗੀ ਵਿੱਚ ਵੀ ਹੈ । ਇਸ ਫਿਲਮ ਵਿੱਚ ਜੂਹੀ ਚਾਵਲਾ ਅਤੇ ਰਾਜ ਕੁਮਾਰ ਰਾਓ ਦਿਖਾਈ ਦੇਣਗੇ ।

https://www.instagram.com/p/BrwuJ0HBQf_/

ਖਬਰਾਂ ਮੁਤਾਬਿਕ ਇਸ ਫਿਲਮ ਦੀ ਕਹਾਣੀ ਵਿੱਚ ਉਸ ਕੁੜੀ ਨੂੰ ਦਿਖਾਇਆ ਗਿਆ ਹੈ। ਜਿਹੜੀ ਆਪਣੇ ਪਿਤਾ ਦੇ ਅਫੇਅਰ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕਰਦੀ ਹੈ । ਇਸ ਫਿਲਮ ਨੂੰ ਵਿਦੂਹ ਵਿਨੋਦ ਚੋਪੜਾ ਪ੍ਰਡਿਊਸ ਕਰ ਰਹੇ ਹਨ, ਜਦੋਂ ਕਿ ਸ਼ੈਲੀ ਚੋਪੜਾ ਡਾਇਰੈਕਟ ਕਰ ਰਹੇ ਹਨ ।

https://www.youtube.com/watch?time_continue=46&v=tqiNFSYtFhk

ਅਨਿਲ ਕਪੂਰ ਦੇ ਫਿਲਮੀ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ 1983 ਵਿੱਚ ਆਈ ਫਿਲਮ 'ਵੋ ਸਾਤ ਦਿਨ' ਪਹਿਲੀ ਫਿਲਮ ਸੀ । ਇਸ ਤੋਂ ਪਹਿਲਾ ਉਹ ਕਈ ਫਿਲਮਾਂ ਵਿੱਚ ਨਜ਼ਰ ਆਏ ਸਨ। ਪਰ ਇਹਨਾਂ ਫਿਲਮਾਂ ਵਿੱਚ ਉਹਨਾਂ ਦਾ ਕਿਰਦਾਰ ਬੇਹੱਦ ਛੋਟਾ ਸੀ । ਇਸ ਫਿਲਮ ਤੋਂ ਬਾਅਦ ਅਨਿਲ ਕਪੂਰ ਇਸ ਤਰ੍ਹਾਂ ਦੇ ਅਦਾਕਾਰ ਬਣੇ ਗਏ ਜਿਨ੍ਹਾਂ ਨੂੰ ਦਰਸ਼ਕ ਅੱਜ ਵੀ ਦੇਖਣਾ ਪਸੰਦ ਕਰਦੇ ਹਨ ।

Related Post