ਅਨਮੋਲ ਗਗਨ ਮਾਨ ਨੇ ਬਾਂਹ 'ਤੇ ਖੁਣਵਾਇਆ ਸ਼ੇਰਨੀ ਦਾ ਟੈਟੂ, ਮਾਂ ਲਈ ਲਿਖਵਾਏ ਭਾਵੁਕ ਸ਼ਬਦ
ਸਿਤਾਰਿਆਂ 'ਚ ਸ਼ਰੀਰ 'ਤੇ ਕੋਈ ਨਾ ਕੋਈ ਟੈਟੂ ਖੁਦਵਾਉਣ ਦਾ ਚਲਣ ਕਾਫੀ ਚਰਚਾ 'ਚ ਹੈ। ਹਰ ਕੋਈ ਸਿਤਾਰਾ ਆਪਣੇ ਕਿਸੇ ਕਰੀਬੀ ਅਤੇ ਜਾਂ ਫਿਰ ਆਪਣੇ ਚਰਿੱਤਰ ਨੂੰ ਦਰਸਾਉਂਦਾ ਟੈਟੂ ਬਣਵਾ ਰਿਹਾ ਹੈ। ਪੰਜਾਬ ਦੀ ਦਮਦਾਰ ਗਾਇਕਾ ਅਨਮੋਲ ਗਗਨ ਮਾਨ ਦਾ ਨਾਮ ਵੀ ਇਸ ਲਿਸਟ 'ਚ ਜੁੜ ਚੁੱਕਿਆ ਹੈ। ਜੀ ਹਾਂ ਉਹਨਾਂ ਆਪਣੀ ਬਾਂਹ 'ਤੇ ਸ਼ੇਰਨੀ ਤੇ ਸ਼ੇਰਨੀ ਦੇ ਬੱਚੇ ਦਾ ਟੈਟੂ ਬਣਵਾਇਆ ਹੈ। ਇਸ ਦੇ ਨਾਲ ਹੀ ਉਹਨਾਂ ਮਾਂ ਲਈ ਭਾਵੁਕ ਸ਼ਬਦ ਵੀ ਲਿਖੇ ਹਨ। ਅਨਮੋਲ ਗਗਨ ਮਾਨ ਨੇ ਲਿਖਵਾਇਆ,'ਮੇਰੀ ਮਾਂ ਮੇਰਾ ਰੱਬ'।
View this post on Instagram
Meri Maa Mera Rab #Sherni #Soon
ਦੱਸ ਦਈਏ ਇਸ ਤੋਂ ਪਹਿਲਾਂ ਜੀ ਖ਼ਾਨ ਅਤੇ ਅਫਸਾਨਾ ਖ਼ਾਨ ਵਰਗੇ ਗਾਇਕ ਵੀ ਆਪਣੇ ਟੈਟੂ ਦਾ ਵੀਡੀਓ ਦਰਸ਼ਕਾਂ ਦੇ ਨਾਲ ਸਾਂਝਾ ਕਰ ਚੁੱਕੇ ਹਨ ਜਿਹੜੇ ਕਾਫੀ ਵਾਇਰਲ ਹੋਏ। ਅਨਮੋਲ ਗਗਨ ਮਾਨ ਦਾ ਵੀ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਵੇਖੋ : ਅਦਾਕਾਰੀ ਤੇ ਗਾਇਕੀ ਤੋਂ ਇਲਾਵਾ ਇਹ ਕੰਮ ਵੀ ਕਰ ਲੈਂਦੇ ਨੇ ਗਗਨ ਕੋਕਰੀ, ਵੀਡੀਓ ਹੋਇਆ ਵਾਇਰਲ
ਦੱਸ ਦਈਏ ਅਨਮੋਲ ਗਗਨ ਮਾਨ ਦਾ ਸ਼ੇਰਨੀ ਗੀਤ ਵੀ ਜਲਦ ਰਿਲੀਜ਼ ਹੋਣ ਵਾਲਾ ਹੈ ਜਿਸ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਟੀਜ਼ਰ 'ਚ ਅਨਮੋਲ ਗਗਨ ਮਾਨ ਦਾ ਸ਼ੇਰਨੀ ਵਰਗਾ ਕਿਰਦਾਰ ਹੀ ਨਜ਼ਰ ਆ ਰਿਹਾ ਹੈ ਜਿਸ 'ਚ ਦਹੇਜ਼ ਮੰਗ ਰਹੇ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਲਤਾੜ ਰਹੀ ਹੈ। ਗੀਤ ਤੋਂ ਪਹਿਲਾਂ ਉਹਨਾਂ ਟੈਟੂ ਖੁਣਵਾ ਇਹ ਵੀ ਸੰਦੇਸ਼ ਦਿੱਤਾ ਹੈ ਕਿ ਲੜਕੀਆਂ ਵੀ ਕਿਸੇ ਸ਼ੇਰਨੀ ਤੋਂ ਘੱਟ ਨਹੀਂ ਹੁੰਦੀਆਂ ਹਨ।