ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ਵਹਿਮ, ਪੋਸਟਰ ਆ ਰਿਹਾ ਹੈ ਦਰਸ਼ਕਾਂ ਨੂੰ ਖੂਬ ਪਸੰਦ

By  Lajwinder kaur August 16th 2020 04:16 PM

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਜੋ ਕਿ ਚੰਗੀ ਗਾਇਕਾ ਹੋਣ ਦੇ ਨਾਲ ਆਪਣੀ ਗੱਲ ਬੇਬਾਕੀ ਦੇ ਨਾਲ ਰੱਖਣ ਦੇ ਲਈ ਵੀ ਜਾਣੀ ਜਾਂਦੀ ਹੈ । ਉਹ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ‘ਵਹਿਮ’ ਟਾਈਟਲ ਹੇਠ ਉਹ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ ।

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਵੀ ਖੁਦ ਅਨਮੋਲ ਗਗਨ ਮਾਨ ਨੇ ਹੀ ਲਿਖੇ ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਹੀ ਗੀਤ ਦਾ ਨਿਰਦੇਸ਼ਕ ਕੀਤਾ ਹੈ । ਇਸ ਗੀਤ ‘ਚ ਮਿਊਜ਼ਿਕ ਸੁਣਨ ਨੂੰ ਮਿਲੇਗਾ ਦਾ ਕਿਡ ਹੋਰਾਂ ਦਾ । ਇਸ ਗੀਤ ਦਾ ਪੋਸਟਰ ਪੂਰੀ ਤਰ੍ਹਾਂ ਮਾਂ ਬੋਲੀ ਦੇ ਰੰਗਾਂ ‘ਚ ਰੰਗਿਆ ਹੋਇਆ ਹੈ । ਜਿਸ ਕਰਕੇ ਦਰਸ਼ਕਾਂ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ । 

ਜੇ ਗੱਲ ਕਰੀਏ ਅਨਮੋਲ ਗਗਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪਰਾਈਸਲੈੱਸ, ਸ਼ੇਰਨੀ, ਓਵਰ ਸਪੀਡ, ਟਰਾਲੇ, ਪਸੰਦ ਤੇਰੀ, ਚੰਡੀਗੜ੍ਹ, ਵਲਾਂ ਵਾਲੀ ਪੱਗ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੀ ਸਿਆਸਤ ’ਚ ਕਦਮ ਰੱਖ ਲਿਆ ਹੈ ।

Related Post