ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗਾਇਕਾ ਅਨਮੋਲ ਗਗਨ ਮਾਨ ਹੈ ਚਿੰਤਾ 'ਚ,ਵੀਡੀਓ ਜਾਰੀ ਕਰਕੇ ਕੁੜੀਆਂ ਨੂੰ ਦਿੱਤੀ ਇਹ ਸਲਾਹ 

By  Shaminder April 22nd 2019 11:03 AM

ਪੰਜਾਬ ਦੀ ਧਰਤੀ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ । ਉੱਥੇ ਦਿਨ –ਬ-ਦਿਨ ਔਰਤਾਂ ਖ਼ਿਲਾਫ ਅਪਰਾਧ ਵੱਧਦੇ ਜਾ ਰਹੇ ਨੇ । ਉੱਥੇ ਹੀ ਇਨ੍ਹਾਂ ਘਟਨਾਵਾਂ 'ਤੇ ਗਾਇਕਾ ਅਨਮੋਲ ਗਗਨ ਨੇ ਵੀ ਚਿੰਤਾ ਜਤਾਈ ਹੈ  ਅਤੇ ਕੁੜੀਆਂ ਅਤੇ ਔਰਤਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਅਨਜਾਣ ਸ਼ਖ਼ਸ ਤੋਂ ਲਿਫਟ ਨਾ ਲੈਣ ਅਤੇ ਨਾਂ ਹੀ ਕਿਸੇ ਨਾਲ ਬੈਠਣ ਕਿਉਂਕਿ ਸਾਹਮਣੇ ਵਾਲੇ ਦੀ ਨੀਅਤ ਦਾ ਕਿਸੇ ਨੂੰ ਕੋਈ ਵੀ ਪਤਾ ਨਹੀਂ ਹੁੰਦਾ ।

ਹੋਰ ਵੇਖੋ : ਅਨਮੋਲ ਗਗਨ ਮਾਨ ਦੇ ਗੀਤ ‘ਬਿਗਾਨਾ’ ‘ਚ ਦਗਾ ਦੇਣ ਵਾਲੇ ਦੋਸਤਾਂ ਦੀ ਅਸਲੀਅਤ ਨੂੰ ਕੀਤਾ ਗਿਆ ਬਿਆਨ

https://www.instagram.com/p/BwhOAAkF8mx/

ਦਰਅਸਲ ਅਨਮੋਲ ਗਗਨ ਮਾਨ ਬੀਤੇ ਦਿਨੀਂ ਮੋਹਾਲੀ 'ਚ ਇੱਕ ਕੁੜੀ ਨਾਲ ਹੋਏ ਰੇਪ ਕੇਸ 'ਤਟ ਬੋਲ ਰਹੇ ਸਨ।ਉਨ੍ਹਾਂ ਕਿਹਾ ਕਿ ਉਹ  ਇਸ ਘਟਨਾ ਤੋਂ ਬਹੁਤ ਹੀ ਦੁਖੀ ਹਨ ਅਤੇ ਇਸ ਘਟਨਾ ਤੇ ਉਹ ਬੋਲੇ ਬਗੈਰ ਨਹੀਂ ਰਹਿ ਸਕੇ ਅਤੇ ਉਨ੍ਹਾਂ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਅਨਮੋਲ ਗਗਨ ਮਾਨ ਨੇ ਇਸ ਘਟਨਾ 'ਤੇ ਪੁਲਿਸ ਦੀ ਕਾਰਜ ਸ਼ੈਲੀ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ 'ਚ ਜਲਦ ਤੋਂ ਜਲਦ ਐਕਸ਼ਨ ਲੈਣਾ ਚਾਹੀਦਾ ਸੀ ।

Related Post