ਅਨਮੋਲ ਗਗਨ ਮਾਨ ਦੇ ਗੀਤ 'ਬਿਗਾਨਾ' 'ਚ ਦਗਾ ਦੇਣ ਵਾਲੇ ਦੋਸਤਾਂ ਦੀ ਅਸਲੀਅਤ ਨੂੰ ਕੀਤਾ ਗਿਆ ਬਿਆਨ 

Written by  Shaminder   |  April 16th 2019 12:32 PM  |  Updated: April 16th 2019 12:32 PM

ਅਨਮੋਲ ਗਗਨ ਮਾਨ ਦੇ ਗੀਤ 'ਬਿਗਾਨਾ' 'ਚ ਦਗਾ ਦੇਣ ਵਾਲੇ ਦੋਸਤਾਂ ਦੀ ਅਸਲੀਅਤ ਨੂੰ ਕੀਤਾ ਗਿਆ ਬਿਆਨ 

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦਾ ਨਵਾਂ ਗੀਤ ਬਿਗਾਨਾ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਜੱਗਾ ਭੀਖੀ ਨੇ ਲਿਖੇ ਨੇ ਜਦਕਿ ਫੀਚਰਿੰਗ 'ਚ ਸੁਖਮਨ ਸੰਧੂ ਅਤੇ ਅਨੁਰਾਜ ਚਹਿਲ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਅਨਮੋਲ ਗਗਨ ਮਾਨ ਨੇ ਵੈਲਨਟਾਈਨ ਡੇ ਤੋਂ ਪਹਿਲਾਂ ਹੀ ਕਿਸੇ ਖਾਸ ਨੂੰ ਦਿੱਤਾ ਗਿਫਟ, ਵੀਡਿਓ ਹੋਈ ਵਾਇਰਲ

anmol gagan maan song anmol gagan maan song

ਗੀਤ ਨੂੰ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਅਨਮੋਲ ਗਗਨ ਮਾਨ ਨੇ ਗਾਇਆ ਹੈ ਅਤੇ ਬੋਲ ਦੀ ਖੂਬਸੂਰਤੀ ਦਾ ਅੰਦਾਜ਼ਾ ਤੁਸੀਂ ਇਸ ਗੀਤ ਨੂੰ ਸੁਣ ਕੇ ਹੀ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਜੱਗਾ ਭੀਖੀ ਨੇ ਆਪਣੀ ਕਲਮ ਨਾਲ ਇਨ੍ਹਾਂ ਬੋਲਾਂ ਨੂੰ ਸ਼ਿੰਗਾਰਿਆ ਹੈ ।

ਹੋਰ ਵੇਖੋ:ਅਨਮੋਲ ਗਗਨ ਮਾਨ ਗਾਉਣ ਦੇ ਨਾਲ –ਨਾਲ ਇੱਕ ਵਧੀਆ ਲੇਖਿਕਾ ਵੀ,ਜਾਣੋ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

https://www.youtube.com/watch?v=A4O2LPjXJgE

ਇਸ ਗੀਤ 'ਚ ਦੋਗਲੇ ਦੋਸਤਾਂ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜ੍ਹੀ ਨੂੰ ਹਾਸਿਲ ਕਰਨ ਲਈ ਦੋਸਤ ਆਪਣੇ ਹੀ ਦੋਸਤ ਨਾਲ ਦਗਾ ਕਮਾਉਂਦੇ ਨੇ । ਪਰ ਆਖਿਰ 'ਚ ਅਸਲੀਅਤ ਖੁੱਲ ਕੇ ਸਾਹਮਣੇ ਆਉਂਦੀ ਹੈ ਤਾਂ ਦਗਾਬਾਜ਼ ਦੋਸਤਾਂ ਦੀ ਸਾਰੀ ਸਚਾਈ ਕੁੜੀ ਨੂੰ ਪਤਾ ਲੱਗ ਜਾਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network