ਦਲੇਰ ਜਿਗਰਾ ਰੱਖਣ ਵਾਲਾ ਅਨਮੋਲ ਕਵੱਤਰਾ ਲੈ ਕੇ ਆ ਰਿਹਾ ਗੀਤ 'ਦਲੇਰੀਆਂ'
ਪੰਜਾਬ ਦੇ ਨੌਜਵਾਨਾਂ ਦਾ ਰੋਲ ਮਾਡਲ ਅਨਮੋਲ ਕਵੱਤਰਾ ਜਿਹੜੇ ਆਪਣੀ ਵੱਖਰੀ ਸੋਚ ਸਦਕਾ ਸਮਾਜ ਲਈ ਮਿਸਾਲ ਬਣ ਚੁੱਕੇ ਹਨ। ਲੁਧਿਆਣਾ ਸ਼ਹਿਰ ਦਾ ਅਨਮੋਲ ਕਵੱਤਰਾ ਇੱਕ ਸਮਾਜ ਸੇਵੀ ਹੈ ਜੋ ਕਿ ਆਪਣੀ ਟੀਮ ਨਾਲ ਮਿਲ ਕੇ ‘ਵੀ ਡੂ ਨਾਟ ਅਕਸੈਪਟ ਮਨੀ ਓਰ ਥਿੰਗਜ਼ ਨਾਮ’ ਦਾ ਐਨਜੀਓ ਚਲਾਉਂਦਾ ਹੈ। ਇਹ ਦੁਨੀਆ ਦੀ ਪਹਿਲੀ ਐੱਨ.ਜੀ.ਓ. ਹੈ ਜਿਹੜੀ ਪੈਸਾ ਤੇ ਚੀਜਾਂ ਨਹੀਂ ਲੈਂਦੀ ਬਿਨਾਂ ਪੈਸੇ ਨੂੰ ਹੱਥ ਲਾਏ ਬਹੁਤ ਸਾਰੇ ਲੋਕਾਂ ਦੇ ਇਲਾਜ ਵਿੱਚ ਮਦਦ ਕਰ ਰਹੀ ਹੈ। ਹੁਣ ਤੱਕ ਇਹ ਸੰਸਥਾ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਕਰ ਚੁੱਕੀ ਹੈ।
View this post on Instagram
ਜਿਸ ਦੇ ਚੱਲਦੇ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੋੜੀ ਗੋਲਡੀ ਤੇ ਸੱਤਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਅਨਮੋਲ ਕਵੱਤਰਾ ਦੇ ਨਾਲ ਜੁੜੇ ਹੋਏ ਨੇ ਤੇ ਸਮੇਂ ਸਮੇਂ ਤੇ ਮਰੀਜ਼ਾਂ ਦੀ ਮਦਦ ਲਈ ਆਪਣੀ ਸੇਵਾ ਦਾ ਯੋਗਦਾਨ ਕਰਦੇ ਰਹਿੰਦੇ ਨੇ। ਇਸ ਵਾਰ ਦੇਸੀ ਕਰਿਊ ਵਾਲਿਆਂ ਨੇ ਅਨਮੋਲ ਕਵੱਤਰਾ ਦੀ ਵੱਖਰੀ ਤਰ੍ਹਾਂ ਦੀ ਮਦਦ ਕੀਤੀ ਹੈ। ਜੀ ਹਾਂ, ਇਹ ਮਦਦ ਹੈ ਮਿਊਜ਼ਿਕ ਦੀ, ਦੇਸੀ ਕਰਿਊ ਵਾਲੇ ਨੇ ਅਨਮੋਲ ਕਵੱਤਰਾ ਦਾ ਗੀਤ ‘ਦਲੇਰੀਆਂ’ ਲਈ ਮਿਊਜ਼ਿਕ ਤਿਆਰ ਕੀਤਾ ਹੈ।
ਹੋਰ ਵੇਖੋ: ਬੜੇ ਦਰਦ ਹੰਢਾਏ ਨੇ ਮਾਂ ਬੋਲੀ ਪੰਜਾਬੀ ਨੇ, ਜਾਣੋ ਗੁਰਮੁਖੀ ਲਿਪੀ ਦਾ ਇਤਿਹਾਸ
ਅਨਮੋਲ ਕਵੱਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਆਉਣ ਵਾਲੇ ਗੀਤ ‘ਦਲੇਰੀਆਂ’ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ ਤੇ ਨਾਲ ਹੀ ਦੇਸੀ ਕਰਿਊ ਵਾਲਿਆਂ ਨੂੰ ਟੈਗ ਕੀਤਾ ਹੈ। ਇਸ ਗੀਤ ਦੇ ਬੋਲ ਵਿੱਕੀ ਗਿੱਲ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਸਰੋਤਿਆਂ ਵੱਲੋਂ ਗੀਤ ਦੇ ਪੋਸਟਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਚਾਰ ਫਰਵਰੀ ਨੂੰ ਰਿਲੀਜ਼ ਹੋਵੇਗਾ।