ਨੀਰਜ ਚੋਪੜਾ ਦਾ ਇੱਕ ਹੋਰ ਸੁਫ਼ਨਾ ਪੂਰਾ ਹੋਇਆ, ਖਿਡਾਰੀ ਨੇ ਸਾਂਝੀਆਂ ਕੀਤੀਆਂ ਮਾਪਿਆਂ ਦੇ ਨਾਲ ਤਸਵੀਰਾਂ

By  Shaminder September 11th 2021 02:39 PM

ਟੋਕੀਓ ਓਲਪਿੰਕ ‘ਚ ਭਾਰਤ ਨੂੰ ਗੋਲਡ ਮੈਡਲ ਦਿਵਾਉਣ ਵਾਲੇ ਨੀਰਜ ਚੋਪੜਾ ਦਾ ਇੱਕ ਹੋਰ ਸੁਫ਼ਨਾ ਪੂਰਾ ਹੋਇਆ ਹੈ । ਇਸ ਦੀ ਜਾਣਕਾਰੀ ਨੀਰਜ ਚੋਪੜਾ (Neeraj Chopra) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿੱਤੀ ਹੈ । ਨੀਰਜ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਅੱਜ ਜ਼ਿੰਦਗੀ ਦਾ ਸੁਫ਼ਨਾ ਪੂਰਾ ਹੋੋਇਆ, ਜਦੋਂ ਆਪਣੇ ਮਾਪਿਆਂ (Parents) ਨੂੰ ਪਹਿਲੀ ਵਾਰ ਫਲਾਈਟ ‘ਚ ਬਿਠਾ ਸਕਿਆ ।

Neeraj,, -min Image From Instagram

ਹੋਰ ਪੜ੍ਹੋ : ਗਾਇਕ ਬੱਬੂ ਮਾਨ ਨੇ ਆਪਣੇ ਨਵੇਂ ਗਾਣੇ ‘ਇਸ਼ਕਪੁਰਾ’ ਦੇ ਦੋ ਵਰਜਨ ਕੀਤੇ ਰਿਲੀਜ਼

ਸਭ ਦੀਆਂ ਦੁਆਵਾਂ ਅਤੇ ਆਸ਼ੀਰਵਾਦ ਦੇ ਲਈ ਹਮੇਸ਼ਾ ਅਭਾਰੀ ਰਹਾਂਗਾ’। ਨੀਰਜ ਚੋਪੜਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਟੋਕੀਓ ਓਲਪਿੰਕ ‘ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਦਾ ਸਰਕਾਰ ਵੱਲੋਂ ਸਨਮਾਨ ਕੀਤਾ ਗਿਆ ਸੀ ।

Neeraj, -min Image From Instagram

ਇਸ ਤੋਂ ਇਲਾਵਾ ਰਾਜ ਸਰਕਾਰਾਂ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ । ਉਹ ਐਥਲੇਟਿਕਸ ‘ਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ । ਇਸ ਤੋਂ ਇਲਾਵਾ ਹੋਰ ਵੀ ਕਈ ਖਿਡਾਰੀਆਂ ਨੇ ਓਲਪਿੰਕ ‘ਚ ਸਿਲਵਰ ਮੈਡਲ ਦੇਸ਼ ਦੀ ਝੋਲੀ ‘ਚ ਪਾਏ ਸਨ ।

 

View this post on Instagram

 

A post shared by Neeraj Chopra (@neeraj____chopra)

ਨੀਰਜ ਦੀ ਕਾਮਯਾਬੀ ਤੇ ਭਾਰਤੀ ਐਥਲੇਟਿਕਸ ਸੰਘ ਦੇ ਯੋਜਨਾ ਕਮਿਸ਼ਨ ਦੇ ਪ੍ਰਦਾਨ ਲਲਿਤ ਭਨੋਟ ਨੇ ੧੦ ਅਗਸਤ ਨੂੰ ਐਲਾਨ ਕੀਤਾ ਸੀ ਕਿ ਸਮਿਤੀ ਨੇ ਭਾਲਾ ਸੁੱਟਣ ਖੇਡ ਨੂੰ ਵਧਾਵਾ ਦੇਣ ਦੇ ਹਰ ਸਾਲ ੭ ਅਗਸਤ ਨੂੰ ਨੀਰਜ ਚੋਪੜਾ ਦੇ ਸਨਮਾਨ ‘ਚ ਜੈਵਲਿਨ ਥ੍ਰੋ ਡੇ ਮਨਾਉਣ ਦਾ ਐਲਾਨ ਕੀਤਾ ਹੈ ।

 

Related Post