‘Laaiyan Laaiyan’ ਗੀਤ ਹੋਇਆ ਰਿਲੀਜ਼, ਦਿਲ ਛੂਹ ਰਹੀ ਹੈ ਸਾਰਾ ਗੁਰਪਾਲ ਤੇ ਅਹਨ ਦੀ ਪਿਆਰੀ ਜਿਹੀ ਕਮਿਸਟਰੀ

By  Lajwinder kaur August 17th 2021 11:37 AM -- Updated: August 17th 2021 11:39 AM

ਦਰਸ਼ਕਾਂ ਦੀ ਨਜ਼ਰ ਇੱਕ ਹੋਰ ਪਿਆਰਾ ਜਿਹਾ ਗੀਤ 'ਲਾਈਆਂ-ਲਾਈਆਂ' (Laaiyan Laaiyan) ਹੋਇਆ ਹੈ। ਜੀ ਹਾਂ ਇਸ ਗੀਤ ਨੂੰ ਗਾਇਕਾ Anumeha Bhaskar ਅਤੇ Ahen ਨੇ ਮਿਲਕੇ ਗਾਇਆ ਹੈ। ਇਹ ਇੱਕ ਮਿੱਠਾ ਜਿਹਾ ਗੀਤ ਹੈ ਜੋ ਕਿ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ।

inside image of anumeha bhasker new song laaiyan laaiyan song out now Image Source: youtube

ਹੋਰ ਪੜ੍ਹੋ : ਸਾਵਨ ਰੂਪੋਵਾਲੀ ਨੇ ਪੰਜਾਬੀ ਗੀਤ ਉੱਤੇ ਬਣਾਈ ਆਪਣੀ ਪਿਆਰੀ ਜਿਹੀ ਵੀਡੀਓ, ਆਪਣੀ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਹੋਰ ਪੜ੍ਹੋ : ਦੁਲਹਣ ਵਾਂਗ ਸੱਜੀ ਨਜ਼ਰ ਆਈ ਅਦਾਕਾਰਾ ਜਪਜੀ ਖਹਿਰਾ, ਬਾਹਵਾਂ ‘ਚ ਚੂੜਾ ਪਾਈ ਅਤੇ ਹੱਥਾਂ ‘ਤੇ ਮਹਿੰਦੀ ਸਜਾਈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ

inside image of sara and ahen Image Source: youtube

ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੇ ਇਸ ਗੀਤ ਨੂੰ ਹੋਰ ਵੀ ਜ਼ਿਆਦਾ ਖ਼ੂਬਸੂਰਤ ਬਣਾ ਰਹੀ ਹੈ ਅਦਾਕਾਰਾ ਸਾਰਾ ਗੁਰਪਾਲ (Sara Gurpal) ਤੇ ਗਾਇਕ ਅਹਨ ਦੀ ਰੋਮਾਂਟਿਕ ਜਿਹੀ ਕਮਿਸਟਰੀ । ਜੀ ਹਾਂ ਇਹ ਦੋਵੇਂ ਕਲਾਕਾਰ ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਸੱਚੇ ਪਿਆਰ ਦੀ ਕਹਾਣੀ ਨੂੰ ਇਸ ਗੀਤ ਚ ਬਿਆਨ ਕੀਤਾ ਗਿਆ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਅਹਨ ਨੇ ਲਿਖੇ ਨੇ ਤੇ ਮਿਊਜ਼ਿਕ Gurmoh ਨੇ ਦਿੱਤਾ ਹੈ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਅਹਨ ਦੀ ਤਾਂ ਉਹ ਖੁਦ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ। ਉੱਧਰ ਸਾਰਾ ਗੁਰਪਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਬੌਤਰ ਅਦਾਕਾਰਾ ਦੇ ਨਾਲ ਖੁਦ ਵੀ ਆਪਣੇ ਸਿੰਗਲ ਤੇ ਡਿਊਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਗਾਇਕਾ ਅਨੁਮੇਹਾ ਭਾਸਕਰ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਆਪਣੇ ਕਈ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ।

Related Post