ਅਨੁਪਮ ਖੇਰ ਨੇ ਵੰਡੀ ਜਾਦੂ ਦੀ ਜੱਫੀ, ਬੱਚੀ ਨੂੰ ਦਿੱਤੇ ਖੁਸ਼ੀ ਦੇ ਪਲ

By  Gourav Kochhar May 10th 2018 11:23 AM

ਕਈ ਚੀਜ਼ਾਂ ਹਨ ਜੋ ਸਾਬਿਤ ਕਰਦੀਆਂ ਹਨ ਮਨੁੱਖ ਦੀ ਚੰਗਿਆਈ ਅਤੇ ਮਾਸੂਮੀਅਤ ਨੂੰ | ਹੀ ਕੁਝ ਵੇਖਣ ਨੂੰ ਮਿਲਿਆ ਹੈ ਦੇਸ਼ ਦੇ ਮਹਾਨ ਅਦਾਕਾਰ ਅਨੁਪਮ ਖੇਰ ਤੋਂ | ਉਂਝ ਤਾਂ ਅਨੁਪਮ ਖੇਰ Anupam Kher ਆਏ ਦਿਨ ਕੁਝ ਨਾ ਕੁਝ ਵੱਖਰਾ ਅਤੇ ਰੋਮਾਂਚਕ ਕਰਦੇ ਹੋਏ ਦਿੱਖ ਜਾਂਦੇ ਹਨ | ਪਰ ਹਾਲ ਹੀ ਵਿਚ ਉਨ੍ਹਾਂ ਨੇ ਇਕ ਉਹ ਕੰਮ ਕਰ ਦਿੱਤਾ ਹੈ ਜਿਸਤੋਂ ਉਨ੍ਹਾਂ ਦੀ ਚੰਗਿਆਈ ਦਾ ਸਬੂਤ ਮਿਲਦਾ ਹੈ |

Anupam Kher

ਜਦੋਂ ਲੰਡਨ ਤੋਂ ਬੇਲਫਾਸ੍ਟ ਜਾ ਰਹੀ ਫਲਾਈਟ ਵਿਚ ਅਨੁਪਮ ਖੇਰ ਸਫ਼ਰ ਕਰ ਰਹੇ ਸਨ ਤੱਦ ਇਨ੍ਹਾਂ ਨੇ ਇਕ ਮਾਸੂਮ ਬੱਚੀ ਦੇ ਚੇਹਰੇ ਤੇ ਮੁਸਕਾਨ ਦਿੱਤੀ ਅਤੇ ਉਸਨੂੰ ਡਰਨ ਤੋਂ ਬਚਾਇਆ | ਵੈਸੇ ਤਾਂ ਇਹ ਹਰ ਕੋਈ ਜਾਂਦਾ ਹੈ ਕਿ ਅਨੁਪਮ ਖੇਰ Anupam Kher ਵੱਡੇ ਪਰਦੇ ਤੇ ਕਿਸੀ ਤਰਾਂ ਦਾ ਵੀ ਕਿਰਦਾਰ ਕਰ ਲੈਂਦੇ ਹਨ ਪਰ ਉਹ ਅਸਲ ਜ਼ਿੰਦਗੀ ਵਿਚ ਵੀ ਅਜਿਹਾ ਕਿਰਦਾਰ ਕਰ ਸਕਦੇ ਹਨ ਇਹ ਗੱਲ ਹੈਰਾਨ ਕਰਨ ਵਾਲੀ ਸੀ | ਇਸ ਪੂਰੇ ਕਿੱਸੇ ਨੂੰ ਅਨੁਪਮ ਕਰ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸੱਭ ਨਾਲ ਸਾਂਝਾ ਵੀ ਕਿੱਤਾ ਹੈ |

Bollywood Actor

‪Leticia was in our London-Belfast flight along with her parents & her 8yr old brother. She was crying. May be because of the blocked ears. Every passenger in the flight wanted her to feel better and stop crying. I, too started making funny faces to distract her and to make her laugh. What followed after that was magical. May be this is called innocent human BONDING. She clung to me till the luggage belt. Felt uniquely good.??? #PleaseSlideForFourPics #PicsShotByHerBrother #LifeIsInnocent #LifeConnections #BestHug #PicsOfTheMonth #WonderfulFamily

A post shared by Anupam Kher (@anupampkher) on May 7, 2018 at 8:43am PDT

ਅਨੁਪਮ ਖੇਰ Anupam Kher ਅਨੁਸਾਰ,"ਲੇਤੀਸਿਆ ਜੋ ਮੇਰੇ ਨਾਲ ਫਲਾਈਟ ਵਿਚ ਆਪਣੇ ਪਰਿਵਾਰ ਅਤੇ 8 ਸਾਲ ਦੇ ਭਰਾ ਨਾਲ ਲੰਡਨ ਤੋਂ ਬੇਲਫਾਸ੍ਟ ਜਾ ਰਹੀ ਸੀ | ਸਫ਼ਰ ਵਿਚ ਉਹ ਬਹੁਤ ਰੋ ਰਹੀ ਸੀ ਜੋ ਕਿ ਸ਼ਾਇਦ ਤਾਂ ਕਰਕੇ ਕਿਉਂਕਿ ਉਸਦੇ ਕੰਨ ਬੰਦ ਹੋ ਗਏ ਸੀ | ਹਰ ਇਕ ਮੁਸਾਫ਼ਿਰ ਇਸ ਕੋਸ਼ਿਸ਼ ਵਿਚ ਸੀ ਕਿ ਉਹ ਠੀਕ ਮਹਿਸੂਸ ਕਰੇ ਅਤੇ ਰੋਣਾ ਬੰਦ ਕਰ ਦੇਵੇ |

Anupam Kher

ਮੈਂ ਉਸਨੂੰ ਖੁਸ਼ ਕਰਨ ਲਈ ਅਤੇ ਉਸਦਾ ਧਿਆਨ ਭਟਕਾਉਣ ਲਈ ਵੱਖ ਵੱਖ ਤਰਾਂ ਦੀਆਂ ਸ਼ਕਲਾਂ ਬਣਾਉਣਾ ਸ਼ੁਰੂ ਕਰ ਦਿੱਤਾ | ਉਸਤੋਂ ਬਾਅਦ ਉਹ ਹੋਇਆ ਜੋ ਇਕ ਜਾਦੂ ਜਾਪਦਾ ਸੀ | ਸ਼ਇਦ ਇਸੀ ਚੀਜ਼ ਨੂੰ ਇਨਸਾਨ ਦੀ ਮਾਸੂਮੀਅਤ ਆਖਦੇ ਹਨ | ਬੱਚੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਰੱਖੀ ਜਦੋਂ ਤੱਕ ਅਸੀਂ ਸਾਮਾਨ ਉਤਾਰਨ ਵਾਲੀ ਬੈਲਟ ਤੱਕ ਨਹੀਂ ਪੁੱਜ ਗਏ ਅਤੇ ਬਹੁਤ ਸਾਨੂੰ ਬਹੁਤ ਚੰਗਾ ਮਹਿਸੂਸ ਹੋਇਆ |"

Anupam Kher

Related Post