ਵਿਦੇਸ਼ ਤੋਂ ਪਰਤੇ ਅਨੁਪਮ ਖੇਰ ਨੇ ਇਸ ਤਰ੍ਹਾਂ ਆਪਣੀ ਮਾਂ ਨੂੰ ਦਿੱਤਾ Surprise, ਹੋਏ ਭਾਵੁਕ!!

Written by  Gourav Kochhar   |  May 06th 2018 05:40 PM  |  Updated: May 06th 2018 05:41 PM

ਵਿਦੇਸ਼ ਤੋਂ ਪਰਤੇ ਅਨੁਪਮ ਖੇਰ ਨੇ ਇਸ ਤਰ੍ਹਾਂ ਆਪਣੀ ਮਾਂ ਨੂੰ ਦਿੱਤਾ Surprise, ਹੋਏ ਭਾਵੁਕ!!

ਅਨੁਪਮ ਖੇਮ ਕਿਸੇ ਜਾਣ ਪਹਚਾਣ ਦੇ ਮੁਹਤਾਜ ਨਹੀਂ ਹਨ, ਬਾਲੀਵੁੱਡ ਇੰਡਸਟਰੀ ‘ਚ ਆਪਣੀ ਸੁਲਝੀ ਅਤੇ ਬਿਹਤਰੀਨ ਅਦਾਕਾਰੀ ਨਾਲ ਨਾਮਣਾ ਖੱਟਣ ਵਾਲੇ ਅਨੁਪਮ ਖੇਰ ਆਪਣੀ ਮਾਂ ਦੇ ਬਹੁਤ ਕਰੀਬ ਹਨ। ਖੇਰ, ਸਮੇਂ-ਸਮੇਂ ‘ਤੇ ਆਪਣੀ ਮਾਂ ਨਾਲ ਹਾਸੇ ਠੱਠਿਆਂ ਨਾਲ ਭਰਪੂਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਵੀ ਵਿਦੇਸ਼ ਤੋਂ ਪਰਤੇ ਅਨੁਪਮ Anupam Kher ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਹ ਫੋਨ ‘ਤੇ ਆਪਣੀ ਮਾਂ ਨਾਲ ਗੱਲ ਕਰ ਰਹੇ ਹਨ ਅਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਹਨ, ਪਰ ਅਸਲ ‘ਚ ਉਹ ਉਸ ਸਮੇਂ ਆਪਣੀ ਮਾਂ ਦੇ ਪਿੱਛੇ ਖਲੋਤੇ ਹੁੰਦੇ ਹਨ।

anupam kher

ਉਹਨਾਂ ਦੀ ਮਾਂ ਬੜੀ ਮਾਸੂਮੀਅਤ ਨਾਲ ਫੋਨ ‘ਤੇ ਆਪਣੇ ਪੁੱਤਰ ਨਾਲ ਗੱਲਾਂ ਕਰਦੀ ਹੈ ਜਦੋਂ ਅਨੁਪਮ Anupam Kher ਉਹਨਾਂ ਨੂੰ ਕਹਿੰਦੇ ਹਨ, ‘ਮਾਂ ਪਿੱਛੇ ਮੁੜ ਕੇ ਦੇਖੋ’ ਅਤੇ ਉਹਨਾਂ ਦੀ ਮਾਂ ਆਪਣੇ ਮੁੰਡੇ ਨੂੰ ਇੰਝ ਕੋਲ ਖੜ੍ਹੇ ਦੇਖ ਕੇ ਖੁਸ਼ ਅਤੇ ਭਾਵੁਕ ਹੋ ਜਾਂਦੀ ਹੈ।

ਦੱਸ ਦੇਈਏ ਕਿ ਅਨੁਪਮ Anupam Kher ਅਜਿਹੀਆਂ ਕਈ ਭਾਵੁਕ ਵੀਡੀਓਜ਼ ਸ਼ੇਅਰ ਕਰਦੇ ਹਨ ਅਤੇ ਉਹ ਪਿਆਰ ਨਾਲ ਆਪਣੀ ਮਾਂ ਨੂੰ ਦੁਲਾਰੀ ਰਾਕਜ਼ ਕਹਿ ਕੇ ਬੁਲਾਉਂਦੇ ਹਨ।

“She is BACK.. This is the mother of all videos of #DulariRocks. I was going to meet Mom. She called. I didn’t tell her that I am already there and continued talking to her. She was at the kitchen balcony talking to her son on the phone who was standing just behind her. And then… . Please watch this hilarious video.. #MomsAreHilarious #MomsAreInnocent #MomsAreTheBestest #MudoToSahi #DulaiRocks”

anupam kher


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network